CBSE 10ਵੀਂ ਕਲਾਸ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਲੜਕੀ ਨੇ ਦੇਸ਼ ਭਰ 'ਚੋਂ ਕੀਤਾ ਨਾਂਅ ਰੌਸ਼ਨ , ਜਾਣੋਂ ਹੋਰ ਕਿਸ ਨੇ ਕੀਤਾ ਟਾਪ
CBSE 10ਵੀਂ ਕਲਾਸ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਲੜਕੀ ਨੇ ਦੇਸ਼ ਭਰ 'ਚੋਂ ਕੀਤਾ ਨਾਂਅ ਰੌਸ਼ਨ , ਜਾਣੋਂ ਹੋਰ ਕਿਸ ਨੇ ਕੀਤਾ ਟਾਪ:ਨਵੀਂ ਦਿੱਲੀ : ਸੀ.ਬੀ.ਐੱਸ.ਈ. ਵੱਲੋਂ ਲਈਆਂ ਗਈਆਂ 10ਵੀਂ ਜਮਾਤ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਬੋਰਡ ਨੇ ਦੁਪਹਿਰ 3 ਵਜੇ ਜਾਰੀ ਕਰ ਦਿੱਤੇ ਹਨ।ਇਸ ਸਾਲ ਕਰੀਬ 27 ਲੱਖ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ।ਇਹ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਦਰਮਿਆਨ ਹੋਈ ਸੀ।ਸੀ.ਬੀ.ਐੱਸ.ਈ. ਬੋਰਡ ਅਨੁਸਾਰ ਇਸ ਸਾਲ 10ਵੀਂ ਦਾ ਰਿਜਲਟ 91.1 ਫੀਸਦੀ ਹੈ।
[caption id="attachment_291940" align="aligncenter" width="750"] CBSE 10ਵੀਂ ਕਲਾਸ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਲੜਕੀ ਨੇ ਦੇਸ਼ ਭਰ 'ਚੋਂ ਕੀਤਾ ਨਾਂਅ ਰੌਸ਼ਨ , ਜਾਣੋਂ ਹੋਰ ਕਿਸ ਨੇ ਕੀਤਾ ਟਾਪ[/caption]
ਇਸ ਸਾਲ 10ਵੀਂ ਦੀ ਪ੍ਰੀਖਿਆ ਵਿੱਚ 13 ਵਿਦਿਆਰਥੀਆਂ ਨੇ ਟਾਪ ਕੀਤਾ ਹੈ।ਇਨ੍ਹਾਂ 13 ਵਿਦਿਆਰਥੀਆਂ ਨੇ 500 'ਚੋਂ 499 ਅੰਕ ਹਾਸਲ ਕੀਤੇ ਹਨ।ਜਦੋਂ ਕਿ ਦੂਜੇ ਨੰਬਰ 'ਤੇ 24 ਵਿਦਿਆਰਥੀ ਹਨ ,ਇਨ੍ਹਾਂ 24 ਵਿਦਿਆਰਥੀਆਂ ਨੇ 500 'ਚੋਂ 498 ਅੰਕ ਹਾਸਲ ਕੀਤੇ ਹਨ।ਇਸ ਦੇ ਨਾਲ ਹੀ ਤੀਜੇ ਨੰਬਰ 'ਤੇ 58 ਵਿਦਿਆਰਥੀ ਹਨ, ਇਨ੍ਹਾਂ 58 ਵਿਦਿਆਰਥੀਆਂ ਨੇ 500 'ਚੋਂ 497 ਅੰਕ ਹਾਸਲ ਕੀਤੇ ਹਨ।
[caption id="attachment_291941" align="aligncenter" width="750"]
CBSE 10ਵੀਂ ਕਲਾਸ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਲੜਕੀ ਨੇ ਦੇਸ਼ ਭਰ 'ਚੋਂ ਕੀਤਾ ਨਾਂਅ ਰੌਸ਼ਨ , ਜਾਣੋਂ ਹੋਰ ਕਿਸ ਨੇ ਕੀਤਾ ਟਾਪ[/caption]
ਇਸ ਦੌਰਾਨ ਬਠਿੰਡਾ ਦੀ ਮਾਨਿਆ ਨੇ ਸੀ.ਬੀ.ਐੱਸ.ਈ. ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 500 ਵਿੱਚੋਂ 499 ਅੰਕ ਲੈ ਕੇ ਟਾਪ ਕੀਤਾ ਹੈ।ਇਸ ਦੌਰਾਨ ਪੰਜ ਸੌ ਵਿੱਚੋਂ 499 ਅੰਕ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਦੀ ਸੂਚੀ ਵਿੱਚ ਮਾਨਿਆ ਦਾ ਵੀ ਨਾਮ ਸ਼ਾਮਿਲ ਹੈ।ਉਸ ਨੇ ਕਿਹਾ ਕਿ ਉਸ ਦੀ ਸਫਲਤਾ ਵਿੱਚ ਉਸ ਦੇ ਮਾਪਿਆਂ ਤੇ ਅਧਿਆਪਕਾਂ ਦਾ ਬੇਹੱਦ ਸਹਿਯੋਗ ਰਿਹਾ ਹੈ।
[caption id="attachment_291943" align="aligncenter" width="300"]
CBSE 10ਵੀਂ ਕਲਾਸ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਲੜਕੀ ਨੇ ਦੇਸ਼ ਭਰ 'ਚੋਂ ਕੀਤਾ ਨਾਂਅ ਰੌਸ਼ਨ , ਜਾਣੋਂ ਹੋਰ ਕਿਸ ਨੇ ਕੀਤਾ ਟਾਪ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੈਨਸ਼ਨਰਾਂ ਨੇ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਹਮਾਇਤ ਕਰਨ ਦਾ ਦਿੱਤਾ ਭਰੋਸਾ
ਦੱਸ ਦੇਈਏ ਕਿ ਮਾਨਿਆ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਹੈ।ਉਸ ਨੇ ਦੱਸਿਆ ਕਿ ਉਸ ਟਾਪ ਕਰਕੇ ਬੇਹੱਦ ਖ਼ੁਸ਼ ਹੈ ਅਤੇ ਅੱਗੇ ਜਾ ਕੇ ਉਹ ਡਾਕਟਰ ਬਣਨਾ ਚਾਹੁੰਦੀ ਹੈ।ਇਸ ਦੌਰਾਨ ਉਸ ਨੇ ਬੱਚਿਆਂ ਨੂੰ ਖੂਬ ਮਿਹਨਤ ਕਰਨ ਦੀ ਸਲਾਹ ਦਿੱਤੀ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ