CBI ਕੋਰਟ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਦਿੱਤੀ ਰਾਹਤ
ਚੰਡੀਗੜ੍ਹ : ਸੀਬੀਆਈ ਕੋਰਟ ਨੇ 11 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸ 'ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਸਿਆਸਤ ਦਾ ਹੀ ਸ਼ਿਕਾਰ ਹੋਏ। ਸੀਬੀਆਈ ਦੀ ਜਾਂਚ ਵਿਚ ਸਾਬਕਾ ਮੰਤਰੀ ਕਾਲੀਆ ਦੀ ਇਸ ਕੇਸ 'ਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਤੇ ਨਾ ਹੀ ਉਨ੍ਹਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਲੰਬੇ ਸਮੇਂ ਬਾਅਦ ਇਸ ਕੇਸ 'ਚ ਫੈਸਲਾ ਸੁਣਾਉਂਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ 'ਚ ਪੰਜਾਬ ਦੇ ਰਜਿਸਟਰਾਰ, ਫਰਮ ਤੇ ਸੁਸਾਇਟੀ ਵਿਭਾਗ ਦੇ ਇਕ ਸਾਬਕਾ ਅਧਿਕਾਰੀ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਦੀ ਵਜ੍ਹਾ ਨਾਲ ਮਨੋਰੰਜਨ ਕਾਲੀਆ ਨੂੰ ਲੋਕਲ ਬਾਡੀ ਉਦਯੋਗ ਤੇ ਵਣਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਹ ਵੀ ਪੜ੍ਹੋ:ਦਿੱਲੀ ਸ਼ਰਾਬ ਘੁਟਾਲੇ 'ਚ CBI ਨੂੰ ਵਿਜੇ ਨਾਇਰ ਦਾ 5 ਦਿਨਾਂ ਦਾ ਮਿਲਿਆ ਰਿਮਾਂਡ -PTC News