ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਦੇ ਡਰਵਾਈਰ ਖ਼ਿਲਾਫ਼ ਮਾਮਲਾ ਦਰਜ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਾਲੇ ਕਈ ਥਾਈਂ ਹਲਕੀਆਂ ਝੜਪਾਂ ਹੋਈਆਂ। ਪੰਜਾਬ ਚੋਣ ਕਮਿਸ਼ਨ ਨੇ ਚੋਣਾਂ ਵਾਲੇ ਦਿਨ ਅਜਿਹੀਆਂ ਹਰਕਤਾਂ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਨਿਰਦੇਸ਼ ਦਿੱਤੇ ਹੋਏ ਹਨ ਅਤੇ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਚੋਣਾਂ ਵਾਲੇ ਦਿਨ 20 ਫਰਵਰੀ ਨੂੰ ਭਦੌੜ ਹਲਕੇ ਤੋਂ ਲਾਭ ਸਿੰਘ ਉਗੇਕੇ ਉਮੀਦਵਾਰ ਆਮ ਆਦਮੀ ਪਾਰਟੀ ਦੀ ਗੱਡੀ ਉਤੇ ਕਾਫੀ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਇਸ ਵਿਚ ਥਾਣਾ ਭਦੌੜ ਪੁਲਿਸ ਪ੍ਰਸ਼ਾਸਨ ਨੇ ਵਿਸ਼ਾਲ ਸਿੰਗਲਾ ਸਣੇ 20-25 ਅਣਪਛਾਤੇ ਲੋਕਾਂ ਉਤੇ ਮਾਮਲਾ ਦਰਜ ਕੀਤਾ ਸੀ ਅਤੇ ਪੁਲਿਸ ਨੇ ਦੱਸਿਆ ਸੀ ਕਿ ਉਹ ਕਾਂਗਰਸੀ ਵਰਕਰ ਹਨ। ਇਸ ਘਟਨਾ ਵਿਚ ਲਾਭ ਸਿੰਘ ਉਗੇਕੇ ਦੀ ਗੱਡੀ ਉਤੇ ਚੜ੍ਹੇ ਕਾਂਗਰਸੀ ਵਿਸ਼ਾਲ ਸਿੰਗਲਾ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ। ਇਸ ਤਹਿਤ ਕਾਂਗਰਸੀ ਜ਼ਖ਼ਮੀ ਵਿਸ਼ਾਲ ਸਿੰਗਲਾ ਦੇ ਪਿਤਾ ਰਾਜਵੀਰ ਸਿੰਗਲਾ ਦੇ ਬਿਆਨ ਦੇ ਆਧਾਰ ਉਤੇ ਲਾਭ ਸਿੰਘ ਉਗੇਕੇ ਦੀ ਗੱਡੀ ਚਲਾ ਰਹੇ ਡਰਾਈਵਰ ਖ਼ਿਲਾਫ਼ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਇਕ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਸਰਵੇ 'ਚ ਵੱਡਾ ਖੁਲਾਸਾ- ਪੰਜਾਬ 'ਚ 20 ਲੱਖ ਤੋਂ ਵੱਧ ਲੋਕ ਪੀਂਦੇ ਹਨ ਸ਼ਰਾਬ