ਅੱਗ ਨਾਲ ਝੁਲਸੇ ਨੌਜਵਾਨ ਦੀ ਮੌਤ, ਕਾਂਗਰਸੀ ਕੌਂਸਲਰ ਸਣੇ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਕਪੂਰਥਲਾ : ਕਪੂਰਥਲਾ ਦੇ ਥਾਣਾ ਸਿਟੀ ਦੇ ਅੰਦਰ ਨੌਜਵਾਨ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ ਪਰ ਅੱਜ ਰਵੀ ਗਿੱਲ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਰਵੀ ਗਿੱਲ ਦੀ ਅੰਮ੍ਰਿਤਸਰ 'ਚ ਕਪੂਰਥਲਾ ਸਿਟੀ ਥਾਣੇ ਦੇ ਅੰਦਰ ਅੱਗ ਲਗਾ ਕੇ ਮੌਤ ਹੋ ਗਈ। ਪਤਨੀ ਨੂੰ ਦੇਹ ਵਪਾਰ 'ਚੋਂ ਕੱਢਣ ਲਈ ਪੰਜਾਬ ਪੁਲਿਸ ਦੀ ਮਦਦ ਮੰਗਣ 'ਤੇ ਪੁਲਿਸ ਉਲਟਾ ਉਸਨੂੰ ਧਮਕੀਆਂ ਦਿੰਦੀ ਰਹੀ। ਪਤਨੀ ਦਾ ਇਲਜ਼ਾਮ ਹੈ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਲੋਕਾਂ ਨੇ ਪਹਿਲਾਂ ਪੈਟਰੋਲ ਪਾ ਕੇ ਥਾਣਾ ਸਿਟੀ ਵਿੱਚ ਪੁਲਿਸ ਦੇ ਸਾਹਮਣੇ ਸਾੜ ਦਿੱਤਾ ਜਿਸ ਦੀ ਅੱਜ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਮੌਤ ਹੋ ਗਈ। ਹਾਲਾਂਕਿ ਰਵੀ ਗਿੱਲ ਦੀ ਪਤਨੀ ਦੇ ਬਿਆਨ ਦੇ ਆਧਾਰ ਉਤੇ ਥਾਣਾ ਸਿਟੀ ਕਪੂਰਥਲਾ 'ਚ ਕਾਂਗਰਸੀ ਕੌਂਸਲਰ ਸਮੇਤ 11 ਲੋਕਾਂ ਖਿਲਾਫ਼ 307 ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਰਵੀ ਗਿੱਲ ਦੀ ਮੌਤ ਦੀ ਪੁਸ਼ਟੀ ਥਾਣਾ ਸਿਟੀ ਦੇ ਐਸਐਚਓ ਸੁਰਜੀਤ ਸਿੰਘ ਪੱਤੜ ਨੇ ਕੀਤੀ ਹੈ। ਰਵੀ ਨੇ ਆਪਣੀ ਪਤਨੀ ਨੂੰ ਜਿਸਮਫਰੋਸ਼ੀ ਦੇ ਧੰਦੇ ਤੋਂ ਬਾਹਰ ਕੱਢਣ ਲਈ ਪੁਲਿਸ ਨੂੰ ਗੁਹਾਰ ਲਗਾਈ ਸੀ ਕਿ ਰੇਨੂ ਨਾਂ ਦੀ ਔਰਤ ਤੇ ਕੁਝ ਹੋਰ ਲੋਕ ਉਸ ਦੀ ਪਤਨੀ ਕੋਲੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੇ ਹਨ। ਉਸ ਤੋਂ ਬਾਅਦ ਹੀ ਰਵੀ ਗਿੱਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਸਨ। ਅਦਾਲਤ ਤੋਂ ਵੀ ਪਰਿਵਾਰ ਨੂੰ ਪੁਲਿਸ ਸੁਰੱਖਿਆ ਦੇਣ ਦੇ ਆਦੇਸ਼ ਹੋਏ ਸਨ। ਸ਼ਹਿਰ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਮਾਮਲੇ 'ਚ ਦਰਜ ਕੀਤੇ ਗਏ ਸਿਆਸੀ ਆਗੂਆਂ ਨੂੰ ਬਦਲਾਖੋਰੀ ਦੀ ਨੀਅਤ ਨਾਲ ਮਾਮਲੇ 'ਚ ਰੱਖਿਆ ਗਿਆ ਜਦਕਿ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਜਦ ਥਾਣਾ ਸਿਟੀ ਦੇ ਐਸਐਚਓ ਸੁਰਜੀਤ ਸਿੰਘ ਪੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਪੁਲਿਸ ਟੀਮ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੀ ਹੈ। ਜਾਂਚ ਤੋਂ ਬਾਅਦ ਐਫ ਆਈ ਆਰ ਵਿਚ ਇਕ ਹੋਰ ਧਾਰਾ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼