25 ਫੁੱਟ ਉੱਚੀ ਕੰਧ ਨਾਲ ਲਟਕੀ ਕਾਰ, 'ਬ੍ਰੇਕ ਫੇਲ' ਹੋਣ ਕਾਰਨ ਹੋਇਆ ਹਾਦਸਾ
ਵਾਇਰਲ ਵੀਡੀਓ: 3 ਅਗਸਤ (ਬੁੱਧਵਾਰ) ਸ਼ਾਮ ਨੂੰ ਹੈਦਰਾਬਾਦ ਦੇ ਰਾਜ ਭਵਨ ਰੋਡ 'ਤੇ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਉੱਚੀ ਕੰਧ ਨਾਲ ਲਟਕਦੀ ਦਿਖਾਈ ਦਿੱਤੀ। ਖ਼ਬਰਾਂ ਮੁਤਾਬਕ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਫੇਲ ਹੋਣ ਕਾਰਨ ਕਾਰ ਕੰਧ ਵਾਲੀ ਰੇਲਿੰਗ ਨਾਲ ਟਕਰਾ ਗਈ। ਵੀਡੀਓ 'ਚ ਕਾਰ 25 ਫੁੱਟ ਉੱਚੀ ਦੀਵਾਰ ਨਾਲ ਲਟਕਦੀ ਦਿਖਾਈ ਦੇ ਰਹੀ ਹੈ, ਜਦੋਂਕਿ ਹੇਠਾਂ ਸੜਕ 'ਤੇ ਟ੍ਰੈਫਿਕ ਹੌਲੀ-ਹੌਲੀ ਚੱਲਦਾ ਹਰ ਕੋਈ ਦੇਖ ਸਕਦਾ ਹੈ। ਟਵਿੱਟਰ 'ਤੇ ਇੱਕ ਉਪਭੋਗਤਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹੈਦਰਾਬਾਦ 'ਚ ਇਹ ਕਾਰ ਕਥਿਤ ਤੌਰ 'ਤੇ ਬ੍ਰੇਕ ਫੇਲ ਹੋਣ ਤੋਂ ਬਾਅਦ ਕੰਟਰੋਲ ਗੁਆ ਬੈਠੀ ਅਤੇ ਬਾਅਦ ਵਿੱਚ ਇੱਕ ਕਰੇਨ ਦੀ ਵਰਤੋਂ ਕਰਕੇ ਸੁਰੱਖਿਅਤ ਉਤਾਰੀ ਗਿਈ।"
ਸਥਾਨਕ ਲੋਕਾਂ ਨੇ ਕੰਧ ਨਾਲ ਟਕਰਾਉਣ ਤੋਂ ਬਾਅਦ ਡਰਾਈਵਰ ਅਤੇ ਇਕ ਔਰਤ ਨੂੰ ਵਾਹਨ ਤੋਂ ਬਾਹਰ ਕੱਢਣ ਵਿਚ ਮਦਦ ਕੀਤੀ। ਬ੍ਰੇਕ ਫੇਲ ਹੋਣ ਤੋਂ ਬਾਅਦ ਡਰਾਈਵਰ ਨੇ ਕਥਿਤ ਤੌਰ 'ਤੇ ਸਟੀਅਰਿੰਗ ਵੀਲ ਤੋਂ ਕੰਟਰੋਲ ਗੁਆ ਦਿੱਤਾ ਸੀ। ਕਰੇਨ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। -PTC News#Hyderabad 'ਚ ਇਹ ਕਾਰ ਕਥਿਤ ਤੌਰ 'ਤੇ ਬ੍ਰੇਕ ਫੇਲ ਹੋਣ ਤੋਂ ਬਾਅਦ ਕੰਟਰੋਲ ਗੁਆ ਬੈਠੀ ਅਤੇ ਬਾਅਦ ਵਿੱਚ ਇੱਕ ਕਰੇਨ ਦੀ ਵਰਤੋਂ ਕਰਕੇ ਸੁਰੱਖਿਅਤ ਉਤਾਰੀ ਗਿਈ।#car #Hyderabad #punjabinews #safety pic.twitter.com/IEg7eOjTWj — riyasharma (@zarasharma60) August 4, 2022