ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ 'ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ
ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ 'ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ:ਪਟਿਆਲਾ : ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਜ਼ਬਰਦਸਤ ਬਾਰਸ਼ ਹੋਈ ਹੈ। ਇਸ ਬਾਰਸ਼ ਤੋਂ ਬਾਅਦ ਜਿਥੇ ਤਾਪਮਾਨ ਵਿੱਚ ਵੀ ਕਮੀ ਆਈ ਹੈ ,ਓਥੇ ਹੀ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਅਜਿਹਾ ਹੀ ਬੁਰਾ ਹਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹਿਰ ਪਟਿਆਲਾ ਦਾ ਦੇਖਣ ਨੂੰ ਮਿਲਿਆ ਹੈ।ਜਿਥੇ ਲਗਾਤਾਰ ਹੋਈ ਬਰਸਾਤ ਕਾਰਨ ਪਟਿਆਲਾ ਸ਼ਹਿਰ ਪਾਣੀ ਪਾਣੀ ਹੋ ਗਿਆ ਹੈ। ਇੰਨਾ ਹੀ ਨਹੀਂ ਸ਼ਹਿਰ ਵਿੱਚ ਮੌਜੂਦ ਕਈ ਸਰਕਾਰੀ ਅਦਾਰੇ ਵੀ ਬਰਸਾਤੀ ਪਾਣੀ ਵਿਚ ਡੁੱਬ ਗਏ ਹਨ।
[caption id="attachment_336682" align="aligncenter" width="300"] ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ 'ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ[/caption]
ਪਟਿਆਲਾ 'ਚ ਭਾਰੀ ਮੀਂਹ ਪੈਣ ਕਾਰਨ ਪੂਰਾ ਸ਼ਹਿਰ ਪਾਣੀ ‘ਚ ਡੁੱਬ ਗਿਆ ਅਤੇ ਪ੍ਰਸ਼ਾਸਨ ਦੀ ਪੋਲ ਉਸ ਸਮੇਂ ਖੁੱਲਦੀ ਨਜ਼ਰ ਆਈ ਜਦੋਂ ਸੜਕਾਂ ‘ਤੇ ਗੋਡਿਆਂ ਤੋਂ ਉੱਪਰ ਪਹੁੰਚੇ ਪਾਣੀ ਨੇ ਆਮ ਜਨਜੀਵਨ ਅਸਤ ਵਿਅਸਤ ਕਰ ਕੇ ਰੱਖ ਦਿੱਤਾ। ਸ਼ਹਿਰ ਦੇ ਵਸਨੀਕਾਂ ਖਾਸ ਕਰ ਉਹ ਲੋਕ ਜਿੰਨ੍ਹਾਂ ਦੇ ਘਰ ਜਾਂ ਕਾਰੋਬਾਰ ਨੀਵੀਂਆਂ ਥਾਵਾਂ ‘ਤੇ ਹਨ, ਉਨ੍ਹਾਂ ਦੇ ਘਰਾਂ ਵਿਚ ਮੀਂਹ ਦਾ ਪਾਣੀ ਵਿਚ ਦਾਖਲ ਹੋ ਗਿਆ ਹੈ। ਓਥੇ ਮੌਜੂਦਾ ਹਾਲਾਤ ਇਹ ਹਨ ਕਿ ਸ਼ਹਿਰ ਦੇ ਪੁਰਾਣੇ ਇਲਾਕੇ ਦੇ ਨਾਲ-ਨਾਲ ਸ਼ਹਿਰ ਤੋਂ ਬਾਹਰ ਬਣੀਆਂ ਕਾਲੋਨੀਆਂ ਵੀ ਬਰਸਾਤੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀਆਂ ਹਨ।
[caption id="attachment_336681" align="aligncenter" width="300"]
ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ 'ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ[/caption]
ਪੰਜਾਬ ’ਚ ਕੱਲ੍ਹ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ,ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ। ਚੰਡੀਗੜ੍ਹ ਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ’ਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਜਿਥੇ ਸ਼ਹਿਰਾਂ ਅੰਦਰ ਪਾਣੀ ਫ਼ਿਰਦਾ ਹੈ ਅਤੇ ਓਥੇ ਹੀ ਪਟਿਆਲਾ 'ਚ ਕਈ ਕਾਰਾਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ।
[caption id="attachment_336680" align="aligncenter" width="300"]
ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ 'ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਉਣ ਦੀ ਸੇਵਾ ਆਰੰਭ
ਦੱਸ ਦੇਈਏ ਕਿ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਅੱਜ ਸਵੇਰੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਹਾਲਾਤ ਕੁਝ ਅਜਿਹੇ ਸਨ ਕਿ ਲੰਘੇ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ।
-PTCNews