ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਲਈ ਕੱਢਿਆ ਗਿਆ ਕੈਂਡਲ ਮਾਰਚ
ਅੰਮ੍ਰਿਤਸਰ, 26 ਅਪ੍ਰੈਲ: ਲੰਮੇ ਸਮੇਂ ਤੋਂ ਦਿੱਲੀ ਸਮੇਤ ਦੇਸ਼ ਦੀਆ ਵੱਖ ਵੱਖ ਜੇਲਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿੱਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹਿਉਮਨ ਰਾਇਟਸ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਵਡੀ ਗਿਣਤੀ 'ਚ ਲੋਕਾਂ ਵੱਲੋਂ ਹਿਸਾ ਲਿਆ ਗਿਆ। ਇਹ ਵੀ ਪੜ੍ਹੋ: ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ ਕਾਰਵਾਈ ਹੱਥ 'ਚ ਮੋਮਬੱਤੀਆਂ ਫੜ ਕੇ ਕੈਂਡਲ ਮਾਰਚ ਕੱਢਦਿਆਂ ਗਿਆ ਤੇ ਕੇਂਦਰ ਸਰਕਾਰ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬਧੀ ਬੁਲੰਦ ਅਵਾਜ਼ 'ਚ ਅਪੀਲ ਕੀਤੀ ਗਈ। ਇਸ ਮੌਕੇ ਗਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਆਖਿਰ ਜਦੋਂ ਬੰਦੀ ਸਿੰਘਾਂ ਵੱਲੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਤਾਂ ਫਿਰ ਆਖਿਰ ਕਿਉਂ ਉਹਨਾ ਨੂੰ ਦਿੱਲੀ ਸਰਕਾਰ ਰਿਹਾ ਕਰਨ ਵਿਚ ਅਟਕਲਾਂ ਪਾ ਰਹੀ ਹੈ ਅਤੇ ਕਿਉਂ ਗੈਰ ਮਨੁੱਖੀ ਤਸ਼ੱਦਦ ਢਾਹ ਰਹੀ ਹੈ। ਜੇਕਰ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਕੀਤੀ ਜਾਵੇਗੀ ਤਾਂ ਅਸੀਂ ਇਸੇ ਤਰ੍ਹਾਂ ਵਿਰੋਧਤਾ ਕਰਦੇ ਰਹਾਂਗੇ ਤੇ ਕੇਂਦਰ ਸਰਕਾਰ ਪ੍ਰਤੀ ਰੌਸ਼ ਪ੍ਰਦਰਸ਼ਨ ਕਰਦੇ ਰਹਾਂਗੇ। ਇਹ ਵੀ ਪੜ੍ਹੋ: ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ ਵਿਚ ਚੱਲੀਆਂ ਗੋਲੀਆਂ, ਹਲਾਤ ਤਣਾਅਪੂਰਨ ਜਿਸਦੇ ਚਲਦੇ ਅੱਜ ਵੀ ਅਸੀਂ ਅੰਮ੍ਰਿਤਸਰ ਵਿੱਖੇ ਕੈਂਡਲ ਮਾਰਚ ਕਢ ਕੇਂਦਰ ਸਰਕਾਰ ਅਤੇ ਕੇਜਰੀਵਾਲ ਸਰਕਾਰ ਖ਼ਿਲਾਫ਼ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰਨ ਲਈ ਇਹ ਰੋਸ਼ ਮਾਰਚ ਕੱਢਿਆ ਹੈ। -PTC News