Wed, Nov 13, 2024
Whatsapp

ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ

Reported by:  PTC News Desk  Edited by:  Pardeep Singh -- September 14th 2022 09:54 AM
ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ

ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ

ਚੰਡੀਗੜ੍ਹ: ਪੰਜਾਬ ਵਿੱਚ 68 ਵੈਟਰਨਰੀ ਇੰਸਪੈਕਟਰ ਭਰਤੀ ਕੀਤੇ ਗਏ ਹਨ। ਇਸ ਭਰਤੀ ਵਿੱਚ ਪੰਜਾਬ ਸਰਕਾਰ ਦੀ ਰਣਨੀਤੀ ਉੱਭਰ ਕੇ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਹਿਤੈਸ਼ੀ ਹੋਣ ਦਾ ਪ੍ਰਮਾਣ ਦਿੰਦੀ ਹੈ ਪਰ ਵੈਟਰਨਰੀ ਭਰਤੀ ਵਿੱਚ ਬਾਹਰੀ ਸੂਬਿਆਂ ਤੋਂ ਭਰਤੀ ਕਰਕੇ ਪੰਜਾਬ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ। ਪੰਜਾਬ ਸਰਕਾਰ ਨੇ 68 ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ ਜਿਨ੍ਹਾਂ ਵਿਚੋਂ ਅੱਧੇ ਸੂਬੇ ਤੋਂ ਬਾਹਰਲੇ ਹਨ।  68 ਵਿਚੋਂ ਹਰਿਆਣਾ ਤੋਂ 23 ਤੇ ਰਾਜਸਥਾਨ ਤੋਂ 11 ਨਿਯੁਕਤੀਆਂ ਹਨ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉਤੇ ਘੁੰਮ ਰਹੀ ਲਿਸਟ ਮੁਤਾਬਕ 34 ਪੰਜਾਬ ਤੋਂ ਅਤੇ 34 ਦੂਜੇ ਸੂਬਿਆਂ ਤੋਂ ਹਨ।  ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਸਮਾਗਮ ਵਿਚ ਨਵ-ਨਿਯੁਕਤ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਇਨ੍ਹਾਂ 68 ਵੈਟਰਨਰੀ ਇੰਸਪੈਕਟਰਾਂ ਵਿਚੋਂ 34 ਵੈਟਰਨਰੀ ਇੰਸਪੈਕਟਰ ਹਰਿਆਣਾ ਅਤੇ ਰਾਜਸਥਾਨ ਦੇ ਵਾਸੀ ਹਨ। ਇਨ੍ਹਾਂ ਵਿਚ ਪੰਜਾਬ ਦੇ ਸਿਰਫ 34 ਵੈਟਰਨਰੀ ਇੰਸਪੈਕਟਰ ਹਨ। ਦੱਸ ਦੇਈਏ ਕਿ ਪਸ਼ੂ ਪਾਲਣ ਵਿਭਾਗ ਨੇ 866 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਜੁਲਾਈ 2021 ਵਿਚ ਇਸ਼ਤਿਹਾਰ ਦਿੱਤਾ ਸੀ। ਹੁਣ ਤੱਕ 611 ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਹਾਲ ਹੀ ਵਿਚ ਦੋ ਪੜਾਵਾਂ ਵਿਚ 128 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਿਨ੍ਹਾਂ ਵਿਚ 60 ਵੈਟਰਨਰੀ ਇੰਸਪੈਕਟਰ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਹਨ। ਭਰਤੀ ਦੀ ਲਿਸਟ ਮੁਤਾਬਿਕ ਆਮ ਆਦਮੀ ਪਾਰਟੀ ਦੂਜੇ ਸੂਬਿਆਂ ਨੂੰ 50 ਫੀਸਦੀ ਰਾਖਵਾਕਰਨ ਦੇ ਰਹੀ ਹੈ। 68 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਵਿੱਚੋਂ 34 ਉਮੀਦਵਾਰ ਬਾਹਲੇ ਸੂਬਿਆਂ ਦੇ ਚੁਣਨ ਕੀ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਨਹੀ ਹੈ। ਇਹ ਵੀ ਪੜ੍ਹੋ:BMW ਪੰਜਾਬ 'ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ: ਭਗਵੰਤ ਮਾਨ -PTC News


Top News view more...

Latest News view more...

PTC NETWORK