ਮਹਾਂਮਾਰੀ ਵਾਂਗ ਫੈਲ ਰਿਹੈ ਪੰਜਾਬ 'ਚ ਕੈਂਸਰ, ਜਾਣੋ, ਪੜ੍ਹੋ ਹੈਰਾਨੀਜਨਕ ਖੁਲਾਸੇ!!
ਮਹਾਂਮਾਰੀ ਵਾਂਗ ਫੈਲ ਰਿਹੈ ਪੰਜਾਬ 'ਚ ਕੈਂਸਰ, ਜਾਣੋ, ਪੜ੍ਹੋ ਹੈਰਾਨੀਜਨਕ ਖੁਲਾਸੇ!!
ਪੰਜਾਬ ਵਿੱਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ, ਅਤੇ ਅਨੇਕਾਂ ਹੀ ਲੋਕ ਇਸ ਬਿਮਾਰੀ ਦੇ ਚੰਗੁਲ 'ਚ ਫਸ ਕੇ ਇਸਦਾ ਸ਼ਿਕਾਰ ਹੋ ਰਹੇ ਹਨ। ਇੱਕ ਸਰਵੇ ਮੁਤਾਬਕ, ਕੈਂਸਰ ਮਰੀਜ਼ਾਂ ਦੀ ਗਿਣਤੀ ਵਿੱਚ ਪੰਜ ਸਾਲਾਂ ਵਿੱਚ ਦੋਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਹਰ ਰੋਜ਼ ਕੈਂਸਰ ਦੇ ਕਾਰਨ ਔਸਤਨ ੪੩ ਦੇ ਕਰੀਬ ਮੌਤਾਂ ਹੁੰਦੀਆਂ ਹਨ। ਦੇਸ਼ ਅੰਦਰ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿੱਥੇ ਕੈਂਸਰ ਦੇ ਕਾਰਨ ਇੰਨੀਆਂ ਮੌਤਾਂ ਹੁੰਦੀਆਂ ਹਨ।ਇੱਥੋਂ ਤੱਕ ਕਿ ਕਿਸੇ ਹੋਰ ਬਾਹਰੀ ਦੇਸ਼ ਤੋਂ ਵੀ ਇੰਨੀਆਂ ਮੌਤਾਂ ਹੋਣ ਦੀ ਖ਼ਬਰ ਕਦੇ ਸਾਹਮਣੇ ਨਹੀਂ ਆਈ ਹੈ।
ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ।ਦੱਸ ਦੇਈਏ ਕਿ ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਕਰਕੇ ਮਾਲਵੇ ਨੂੰ ਕੈਂਸਰ ਦਾ ਇਲਾਕਾ ਵੀ ਕਿਹਾ ਜਾਣ ਲੱਗਿਆ ਹੈ। ਜਿੱਥੇ ਇੱਕ ਪਾਸੇ ਕੈਂਸਰ ਨਾਲ ਸਰੀਰਕ ਕਮਜ਼ੋਰੀ ਅਤੇ ਤਕਲੀਫ ਹੁੰਦੀ ਹੈ ਉਥੇ ਹੀ ਦੂਸਰੇ ਪਾਸੇ ਕੈਂਸਰ ਦੇ ਮਹਿੰਗੇ ਇਲਾਜ ਲੋਕਾਂ ਦੀ ਕਮਰ ਅਤੇ ਹੌਂਸਲਾ ਦੋਵੇਂ ਤੋੜ੍ਹ ਦਿੰਦੇ ਹਨ।
ਕੈਂਸਰ ਦੀ ਹਾਲਾਤ: ਪੰਜਾਬ ਸਿਹਤ ਵਿਭਾਗ ਵੱਲੋਂ ਕੈਂਸਰ ਪੀੜਤਾਂ ਦੇ ਮਾਮਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ੪,੬੯੨ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਲੁਧਿਆਣਾ ਦੇ ਇਸੇ ਸਮੇਂ ੪,੦੫੨ ਮਾਮਲੇ ਸਾਹਮਣੇ ਆਏ ਹਨ। ਬਠਿੰਡਾ ੩,੨੫੦ ਕੇਸਾਂ ਨਾਲ ਤੀਜੇ ਸਥਾਨ 'ਤੇ ਹੈ, ਇਸ ਤੋਂ ਬਾਅਦ ਗੁਰਦਾਸਪੁਰ (੨,੮੫੯), ਜਲੰਧਰ (੨,੮੦੧) ਅਤੇ ਤਰਨਤਾਰਨ (੨,੨੦੪) ਹਨ। ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਵਿੱਚ ਮਾਝਾ ਖੇਤਰ ਵਿੱਚ ਜਨਵਰੀ ੨੦੧੨ ਤੋਂ ਲੈ ਕੇ ੨੩ ਅਗਸਤ ਤੱਕ ੧੦,੨੬੨ ਮਾਮਲੇ ਦਰਜ ਕੀਤੇ ਗਏ ਹਨ।
ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਦੇ ਦੁਆਬਾ ਖੇਤਰ ਵਿਚ ੬੨੦੦ ਕੈਂਸਰ ਦੇ ਕੇਸ ਦਰਜ ਕੀਤੇ ਗਏ। ਪੰਜਾਬ ਵਿੱਚ ਦੇ ਸਾਰੇ ਜ਼ਿਲ੍ਹਿਆਂ ਵਿੱਚ ੧੯੩੪ ਮਾਮਲੇ ਹੁੰਦੇ ਹਨ। ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਜਲੰਧਰ ਅਤੇ ਤਰਨ ਤਾਰਨ ਨੇ ਸੂਬੇ ਦੇ ਔਸਤ ਨਾਲੋਂ ਵੱਧ ਅਜਿਹੇ ਕੇਸਾਂ ਦੀ ਰਿਪੋਰਟ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਵੀ ਕ੍ਰਮਵਾਰ ੨,੯੦੩, ੨,੮੧੭ ਅਤੇ ੧,੯੬੮ ਮਾਮਲੇ ਦਰਜ ਹੋਏ। ਕੈਪੀਟੋਲ ਐਕਸਪਰਟ ਦੇ ਅਨੁਸਾਰ ਸਾਡੇ ਸੂਬੇ ਦੇ ਮਾਲਵਾ ਖੇਤਰ - ਕੈਂਸਰ ਪੱਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਕਿਵੇਂ ਕਰੀਏ ਰੋਕਥਾਮ:ਦੱਸਿਆ ਜਾ ਰਿਹਾ ਹੈ ਕਿ ਇੱਕ ਲੱਖ ਲੋਕਾਂ ਵਿੱਚ ੧੩੬ ਕੈਂਸਰ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਔਸਤ ਸੀ ਕੈਂਸਰ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹ ਇਸ ਤੋਂ ਜਾਣੂ ਹੋਣਾ, ਇੱਥੋਂ ਤੱਕ ਕਿ ਸਾਡੇ ਸੂਬੇ ਦੇ ਨੌਜਵਾਨਾਂ ਨੇ ਕੈਂਸਰ ਨਾਲ ਸੰਬੰਧਤ ਉਪਯੋਗੀ ਕੁੱਝ ਵੀ ਸਿੱਖਣ ਦੀ ਅਣਦੇਖੀ ਕੀਤੀ ਜਾ ਰਹੀ ਹੈ। ਜਿਸ ਕਾਰਨ ਸੂਬੇ ਵਿੱਚ ਕੈਂਸਰ ਦੀ ਮਾਤਰਾ ਵੱਧ ਰਹੀ ਹੈ। ਕੈਪੀਟਲ ਹਸਪਤਾਲ ਦੀ ਟੀਮ ਹਰ ਤਰ੍ਹਾਂ ਦੇ ਕੈਂਸਰ ਬਾਰੇ ਜਾਣੂ ਕਰਵਾਉਣ ਲਈ ਇਸ ਸ਼ਾਨਦਾਰ ਪਹਿਲ 'ਤੇ ਕੰਮ ਕਰ ਰਹੀ ਹੈ।
ਕੈਪੀਟੋਲ ਐਕਸਪਰਟਜ਼ ਨੇ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਪਿੰਡਾਂ ਨਾਲ ਸਬੰਧ ਰੱਖਦੇ ਹਨ, ਜਿਸ ਕਾਰਨ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਖੇਤੀ ਕਰਦੇ ਹਨ। ਜਿਸ ਦੌਰਾਨ ਲੋਕਾਂ ਦੁਆਰਾ ਬਹੁਤ ਸਾਰੀਆਂ ਰੇਹਾਂ ਸਪਰੇਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦਾ ਬੁਰਾ ਪ੍ਰਭਾਵ ਸਾਡੀ ਸਿਹਤ 'ਤੇ ਪੈਂਦਾ ਹੈ, ਜਿਸ ਨਾਲ ਕੈਂਸਰ ਜਿਹੀ ਭੈੜੀ ਬਿਮਾਰੀ ਦਾ ਜਨਮ ਹੁੰਦਾ ਹੈ।
ਕੈਪੀਟੋਲ ਹਸਪਤਾਲ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਹੈ, ਪਰ ਇਸ 'ਤੇ ਸਾਨੂ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ।
੨੦੦੯ ਵਿੱਚ ਦੱਖਣੀ ਅਫਰੀਕਾ ਦੇ ਬੋਰਡ ਪ੍ਰਮਾਣਿਤ ਟੌਕਸਿਕਲੌਜਿਸਟ ਨੇ ਪੰਜਾਬ ਦੇ ਫਰੀਦਕੋਟ ਜ਼ਿਲੇ ਤੋਂ ਜਰਮਨੀ ਵਿੱਚ ਬੱਚਿਆਂ ਦੇ ਵਾਲਾਂ ਅਤੇ ਪਿਸ਼ਾਬ ਦੇ ਨਮੂਨੇ ਲਏ ਸਨ ਅਤੇ ਇਨ੍ਹਾਂ ਨਤੀਜਿਆਂ ਵਿੱਚ ਇਹ ਅਨੁਮਾਨ ਲਗਾਇਆ ਗਿਆ ਸੀ ਕਿ ੮੮% ਨਮੂਨਿਆਂ ਵਿੱਚ ਉੱਚ ਪੱਧਰ ਦਾ ਯੂਰੇਨੀਅਮ ਸੀ।
ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਕੈਂਸਰ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਇਸ ਖੇਤਰ ਨੂੰ ਭਾਰਤ ਦੇ ਕੈਨਰ ਬੈਲਟ ਬਣਾਉਂਦੇ ਹਨ। ੨੦੦੦ ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ, ੧੦੦੦ ਤੋਂ ਵੱਧ ਲੋਕਾਂ ਨੂੰ ਕੈਂਸਰ ਦੇ ਕਾਰਨ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਇਹ ਬਿਮਾਰੀ ਤੋਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਸ ਬਿਮਾਰੀ ਨਾਲ ਅਸੀਂ ਸੌਖੇ ਤਰੀਕੇ ਨਾਲ ਨਜਿੱਠ ਸਕਦੇ ਹਾਂ, ਕੈਪੀਟੋਲ ਐਕਸਪਰਟਸ ਦਾ ਮੰਨਣਾ ਹੈ ਕਿ ਜੇਕਰ ਤੁਸੀ ਇਸ ਸਹੀ ਤਰੀਕੇ ਨਾਲ ਕੁਝ ਨਿਯਮਾਂ ਦੀ ਪਾਲਣਾ ਕਰੋ ਤਾਂ ਕੈਂਸਰ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ।
—PTC News