ਜਦੋਂ ਕੈਨੇਡਾ ਦੀ ਫੌਜ ਦੇ ਜਵਾਨਾਂ ਨੇ ਪਾਇਆ ਭੰਗੜਾ ਤਾਂ ਲੋਕਾਂ ਨੇ ਖੂਬ ਸਰਾਹਿਆ, ਤੁਸੀਂ ਵੀ ਦੇਖੋ ਵੀਡੀਓ
ਜਦੋਂ ਕੈਨੇਡਾ ਦੀ ਫੌਜ ਦੇ ਜਵਾਨਾਂ ਨੇ ਪਾਇਆ ਭੰਗੜਾ ਤਾਂ ਲੋਕਾਂ ਨੇ ਖੂਬ ਸਰਾਹਿਆ, ਤੁਸੀਂ ਵੀ ਦੇਖੋ ਵੀਡੀਓ,ਪੰਜਾਬੀਆਂ ਦਾ ਲੋਕ ਨਾਚ ਭੰਗੜੇ ਦੀ ਦੁਨੀਆ ਇਸ ਕਦਰ ਦੀਵਾਨੀ ਹੈ ਕਿ ਕਰ ਇੱਕ ਦੇਸ਼ 'ਚ ਇਸ ਨੂੰ ਚਾਹੁਣ ਵਾਲੇ ਮਿਲ ਜਾਣਗੇ। ਕੁਝ ਅਜਿਹਾ ਹੀ ਕੈਨੇਡਾ ਵਿੱਚ ਦੇਖਣ ਨੂੰ ਮਿਲਿਆ। ਜਿਥੇ ਕੈਨੇਡਾ ਦੀ ਫੌਜ ਦੇ ਜਵਾਨਾਂ ਨੇ ਭੰਗੜੇ ਦੇ ਜ਼ਬਰਦਸਤ ਸਟੈੱਪ ਪ੍ਰਫਾਰਮ ਕੀਤੇ।
ਯੂਕੋਨ ਅਧਾਰਿਤ ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਇਸ ਮੌਕੇ ਕੈਨੇਡਾ ਦੀ ਫੌਜ ਦੇ ਜਵਾਨਾਂ ਨਾਲ ਭੰਗੜਾ ਪਾਇਆ। ਜਿਸ ਦੀ ਵੀਡੀਓ ਉਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ।
ਹੋਰ ਪੜ੍ਹੋ:ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ ,ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂ
ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਲਗਾਤਾਰ ਇਸ ਪਰਫਾਰਮੈਂਸ ਨੂੰ ਖੂਬ ਸਰਾਹਿਆ ਜਾ ਰਿਹਾ ਹੈ।
ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਵੀਡੀਓ 180,000 ਵਾਰ ਸ਼ੇਅਰ ਹੋ ਕੀਤੀ ਜਾ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦਾ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋਰੀਆ ਬੇਸ 'ਤੇ ਫਿਲਮਾਇਆ ਗਿਆ ਹੈ।ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
-PTC News