ਕੈਨੇਡਾ ਜਾਣਾ ਪਵੇਗਾ ਮਹਿੰਗਾ, ਵੀਜ਼ਾ ਨਿਯਮਾਂ `ਚ ਵੱਡਾ ਬਦਲਾਅ
ਕੈਨੇਡਾ ਜਾਣਾ ਪਵੇਗਾ ਮਹਿੰਗਾ, ਵੀਜ਼ਾ ਨਿਯਮਾਂ `ਚ ਵੱਡਾ ਬਦਲਾਅ
ਚੰਡੀਗੜ੍ਹ : ਕੈਨੇਡਾ ਸਰਕਾਰ ਭਾਰਤੀਆਂ ਲਈ ਹੁਣ ਆਪਣੀ ਵੀਜ਼ਾ ਪ੍ਰਣਾਲੀ ਨਿਯਮਾਂ `ਚ ਇਕ ਵੱਡਾ ਬਦਲਾਅ ਕਰਨ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਬਦਲਾਅ ਨੂੰ ਮੱਦੇਨਜ਼ਰ ਰੱਖਦੇ ਹੋਏ 2019 ਤੋਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਸਾਰੇ ਭਾਰਤੀਆਂ ਲਈ ਬਾਇਓਮੈਟ੍ਰਿਕ ਪ੍ਰਣਾਲੀ ਲਾਗੂ ਹੋ ਜਾਵੇਗੀ। ਤੁਹਾਨੂੰ ਦਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਪ੍ਰਣਾਲੀ ਸਿਰਫ਼ ਯੂ.ਐੱਸ.ਏ ਅਤੇ ਯੂ. ਕੇ ਵਿਚ ਹੀ ਲਾਜ਼ਮੀ ਕੀਤੀ ਗਈ ਸੀ।
ਮਿਲੀ ਜਾਣਕਾਰੀ ਮੁਤਾਬਕ ਕੈਨੇਡਾ `ਚ ਆਉਣ ਵਾਲੇ ਵਿਦਿਆਰਥੀਆਂ, ਸੈਲਾਨੀਆਂ ਅਤੇ ਪੀ.ਆਰ ਅਪਲਾਈ ਕਰਨ ਵਾਲਿਆਂ ਲਈ ਇਹ ਬਾਇਓਮੈਟ੍ਰਿਕ ਪ੍ਰਣਾਲੀ ਲਾਜ਼ਮੀ ਹੋ ਜਾਵੇਗੀ। ਇਸ ਪ੍ਰਣਾਲੀ ਤਹਿਤ ਕੈੇਨੇਡਾ ਆਉਣ ਵਾਲੇ ਹਰ 14 ਸਾਲ ਤੋਂ ਵੱਡੇ ਬੱਚੇ ਅਤੇ 79 ਸਾਲ ਤਕ ਦੇ ਬਜ਼ੁਰਗ ਨੂੰ ਆਪਣੇ ਫਿੰਗਰ ਪ੍ਰਿੰਟ ਕਰਵਾਉਣੇ ਪੈਣਗੇ।
ਹੋਰ ਪੜ੍ਹੋ : ਕੈਨੇਡਾ ਜਾਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਝਟਕਾ, ਸੁਪਨਾ ਹੋਇਆ ਚਕਨਾਚੂਰ!!
ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਨਿਯਮ 31 ਦਸੰਬਰ 2018 ਤੋਂ ਹੀ ਲਾਗੂ ਹੋ ਜਾਵੇਗਾ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀਜ਼ਾ ਅਰਜ਼ੀਆਂ ਦੇਣ ਵਾਲਿਆਂ ਨੂੰ ਦਸ ਸਾਲ `ਚ ਇਕ ਵਾਰ ਜਰੂਰ ਇਸ ਪ੍ਰੀਕਿਰਿਆਂ ਵਿਚੋਂ ਲੰਘਣਾ ਜਰੂਰੀ ਹੋ ਜਾਵੇਗਾ।
ਇਸੇ ਦੌਰਾਨ ਹੀ ਅਰਜ਼ੀਕਰਤਾ ਨੂੰ ਵੀਜ਼ਾ ਫੀਸ ਤੋਂ ਇਲਾਵਾ 85 ਕੈਨੇਡੀਅਨ ਡਾਲਰ (ਲਗਭਗ 4,860 ਰੁਪਏ) ਪ੍ਰਤੀ ਵਿਅਕਤੀ ਅਤੇ ਸਾਂਝੇ ਪਰਿਵਾਰ ਵਲੋਂ ਅਪਲਾਈ ’ਤੇ ਇਹ ਫੀਸ 179 ਕੈਨੇਡੀਅਨ ਡਾਲਰ (ਲਗਭਗ 9,738 ਰੁਪਏ) ਵੱਖਰੇ ਤੌਰ ’ਤੇ ਦੇਣੇ ਪੈਣਗੇ। ਬਾਇਓਮੈਟ੍ਰਿਕ ਪ੍ਰਣਾਲੀ ਨੂੰ ਲਾਗੂ ਕਰਨਾ ਕੈਨੇਡਾ ਦਾ ਮੁਖ ਮਕਸਦ ਇਹੀ ਹੈ ਕਿ ਇਸ ਨਾਲ ਕੰਮ ਆਸਾਨ ਹੋ ਜਾਵੇਗਾ ਅਤੇ ਵਿਅਕਤੀ ਦੀ ਪਹਿਚਾਣ ਵੀ ਜਲਦੀ ਕੀਤੀ ਜਾ ਸਕਦੀ ਹੈ।
ਹੋਰ ਪੜ੍ਹੋ : ਕਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿਚ ਸੈਟਾਲਾਈਟ ਕੇਂਦਰ ਖੋਲਿਆ ਜਾਵੇਗਾ
—PTC News