ਸਿੱਖ ਨੌਜਵਾਨ ਨੂੰ ਕੈਨੇਡਾ 'ਚ ਪੱਗ ਉਤਾਰਨ ਲਈ ਕੀਤਾ ਮਜਬੂਰ, ਹੁਣ ਮੰਗਣੀ ਪਈ ਮੁਆਫੀ, ਜਾਣੋ ਮਾਮਲਾ
Canada: Sikh youth forced to remove turban, Canadian police apologizes: ਬੀਤੇ ਦਿਨੀਂ ਪ੍ਰਿੰਸ ਏਡਵਰਡ ਆਈਲੈਂਡ 'ਚ ਇੱਕ ਸਿੱਖ ਨੌਜਵਾਨ ਜਸਵਿੰਦਰ ਸਿੰਘ ਜਦੋਂ ਆਪਣੇ ਦੋਸਤ ਸਨੀ ਪੰਨੂ ਅਤੇ ਐਨੇਮੇਰੀ ਦੇ ਨਾਲ ਪੂਲ ਖੇਡਣ ਲਈ ਗਿਆ ਤਾਂ ਉਸਨੂੰ ਰਾਯਲ ਕੈਨੇਡੀਅਨ ਲੀਜ਼ਨ ਸਟਾਫ ਵੱਲੋਂ ਦਾਖਲੇ ਸਮੇਂ ਆਪਣੀ ਪੱਗ ਉਤਾਰਨ ਲਈ ਮਜਬੂਰ ਕੀਤੇ ਜਾਣ ਦੀ ਖਬਰ ਨੇ ਸਾਰੇ ਸਿੱਖ ਭਾਈਚਾਰੇ ਨੂੰ ਕਾਫੀ ਨਿਰਾਸ਼ ਕੀਤਾ ਸੀ।
ਇਸ ਮੰਦਭਾਗੀ ਘਟਨਾ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਸੀ।
ਹਾਂਲਾਕਿ, ਕੈਨੇਡਾ ਦੀ ਨੈਸ਼ਨਲ ਪਾਲਿਸੀ ਦੇ ਮੁਤਾਬਕ, ਪੱਗ ਨੂੰ ਉਤਾਰਨ ਲਈ ਕਹਿਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਪਰ ਬਾਵਜੂਦ ਇਸਦੇ ਸਟਾਫ ਵੱਲੋਂ ਜਸਵਿੰਦਰ ਨੂੰ ਜਦੋਂ ਪੱਗ ਉਤਾਰਨ ਲਈ ਕਿਹਾ ਗਿਆ ਤਾਂ ਉਸਨੇ ਇਸਦਾ ਵਿਰੋਧ ਕੀਤਾ ਅਤੇ ਸਿੰਘ ਵੱਲੋਂ ਪੱਗ ਦੀ ਧਾਰਮਿਕ ਮਹੱਤਤਾ ਸਮਝਾਏ ਜਾਣ ਦੇ ਬਾਵਜੂਦ ਪੁਲਿਸ ਨਹੀਂ ਮੰਨ੍ਹੀ ਅਤੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ ਕਿ ਸਿੰਘ ਨੂੰ ਇਸ ਨਿਰਦੇਸ਼ ਦੀ ਪਾਲਣਾ ਕਰਨੀ ਹੀ ਪਵੇਗੀ ਕਿਉਂਕਿ ਇਹੀ ਕਾਨੂੰਨ ਹੈ।
Canada: Sikh youth forced to remove turban, Canadian police apologizes: ਹੁਣ ਇਹ ਮਾਮਲਾ ਉਚ ਅਧਿਕਾਰੀਆਂ ਅਤੇ ਮੀਡੀਆ ਕੋਲ ਪਹੁੰਚਣ ਤੋਂ ਬਾਅਦ ਬ੍ਰਾਂਚ ਨੰ: 6 ਦੇ ਪ੍ਰਧਾਨ ਸਟੀਫਨ ਗੈਲੇਂਟ ਨੇ ਇਸ ਸੰਬੰਧੀ ਮੁਆਫੀ ਮੰਗ ਲਈ ਹੈ।
ਉਹਨਾਂ ਕਿਹਾ ਕਿ ਸਟਾਫ ਇਸ ਗੱਲ ਤੋਂ ਅਨਜਾਣ ਸੀ, ਇਸ ਲਈ ਉਹ ਆਪ ਇਸ ਗਲਤੀ ਲਈ ਮੁਆਫੀ ਮੰਗਦੇ ਹਨ ਅਤੇ ਸਟਾਫ ਦੇ ਹਰ ਇੱਕ ਮੈਂਬਰ ਤੋਂ ਵੀ ਇਸ ਗੱਲ 'ਤੇ ਮੁਆਫੀ ਮੰਗਵਾਉਣਗੇ।
ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਸਟਾਫ ਮੈਂਬਰਸ ਨੂੰ ਧਾਰਮਿਕ ਮਸਲਿਆਂ ਦੇ ਬਾਰੇ 'ਚ ਖਾਸ ਤੌਰ 'ਤੇ ਨਵੀਂ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਇਸ ਘਟਨਾ ਦੌਰਾਨ ਅਤੇ ਪੱਗ 'ਤੇ ਮਨਾਹੀ ਤੋਂ ਬਾਅਦ ਜਦੋਂ ਸਿੰਘ ਨੇ ਆਪਣੇ ਫੋਨ 'ਤੇ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਗਲਤ ਭਾਸ਼ਾ ਦਾ ਇਸਤਮਾਲ ਕੀਤਾ ਗਿਆ ਅਤੇ ਉਸਦੀ ਪੱਗ ਨੂੰ ਜਬਰਦਸਤੀ ਉਤਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਕਈ ਲੋਕਾਂ ਨੇ ਉਸ 'ਤੇ ਇਤਰਾਜ਼ਯੋਗ ਟਿੱਪਣੀਆਂ ਤਾਂ ਕੀਤੀਆਂ ਹੀ, ਪਰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਆਪਣੇ ਦੇਸ਼ ਵਾਪਿਸ ਪਰਤ ਜਾਣ ਲਈ ਵੀ ਕਹਿ ਦਿੱਤਾ ਗਿਆ।
ਇਸ 'ਤੇ ਗੱਲ ਕਰਦਿਆਂ ਜਸਵਿੰਦਰ ਨੇ ਕਿਹਾ ਕਿ ਪੰਜ ਸਾਲਾਂ 'ਚ ਉਹਨਾਂ ਨਾਲ ਪਹਿਲੀ ਵਾਰ ਅਜਿਹੀ ਘਟਨਾ ਹੋਈ ਹੈ ਅਤੇ ਉਹ ਚਾਹੁੰਦੇ ਹਨ ਕਿ ਕਦੀ ਕਿਸੇ ਨਾਲ ਫਿਰ ਅਜਿਹਾ ਕੁਝ ਮੰਦਭਾਗਾ ਨਾ ਵਾਪਰੇ।
ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਆਪਣੇ ਦੋਸਤ ਸਨੀ ਪੰਨੂ ਅਤੇ ਐਨੇਮੇਰੀ ਦੇ ਨਾਲ ਪੂਲ ਖੇਡਣ ਲਈ ਗਿਆ ਸੀ।
—PTC News