Wed, Nov 27, 2024
Whatsapp

ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ

Reported by:  PTC News Desk  Edited by:  Riya Bawa -- July 14th 2022 08:55 AM
ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ

ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ

Statue of Mahatma Gandhi: ਕੈਨੇਡਾ ਦੀ ਰਾਜਧਾਨੀ ਟੋਰਾਂਟੋ ਵਿੱਚ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਿਚਮੰਡ ਹਿੱਲ ਸਥਿਤ ਇਕ ਹਿੰਦੂ ਮੰਦਰ ਦੀ ਹੈ। ਇੱਥੇ ਮਹਾਤਮਾ ਹਾਂਡੀ ਦੀ ਵੱਡੀ ਮੂਰਤੀ ਸਥਾਪਿਤ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ। Statue of Mahatma Gandhi: ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੌਂਸਲੇਟ ਜਨਰਲ ਨੇ ਟਵੀਟ ਕੀਤਾ, ''ਰਿਚਮੰਡ ਹਿੱਲ 'ਚ ਵਿਸ਼ਨੂੰ ਮੰਦਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਢਾਹੇ ਜਾਣ ਨਾਲ ਅਸੀਂ ਦੁਖੀ ਹਾਂ। ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਭਾਰਤੀ ਦੂਤਾਵਾਸ ਨੇ ਜਤਾਈ ਨਾਰਾਜ਼ਗੀ ਇਹ ਵੀ ਪੜ੍ਹੋਂ: ਦਿੱਲੀ ਦੇ ਪਹਾੜਗੰਜ 'ਚ ਇਕ ਹੋਟਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਮੌਜੂਦ ਚਾਰ ਫਾਇਰ ਟੈਂਡਰ ਸਥਾਨਕ ਮੀਡੀਆ ਨੇ ਦੱਸਿਆ ਕਿ ਯੌਂਗੇ ਸਟ੍ਰੀਟ ਅਤੇ ਗਾਰਡਨ ਐਵੇਨਿਊ ਖੇਤਰਾਂ ਵਿੱਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਪੰਜ ਮੀਟਰ ਉੱਚੀ ਮੂਰਤੀ ਦੀ ਭੰਨਤੋੜ ਕੀਤੀ ਗਈ, ਯੌਰਕ ਖੇਤਰੀ ਪੁਲਿਸ ਅਨੁਸਾਰ। ਦੱਸਿਆ ਗਿਆ ਹੈ ਕਿ ਬੁੱਤ 'ਤੇ ਇਤਰਾਜ਼ਯੋਗ ਸ਼ਬਦ ਵੀ ਲਿਖੇ ਗਏ ਹਨ। ਪੁਲਿਸ ਨੇ ਕਿਹਾ ਕਿ ਉਹ ਇਸ ਨੂੰ "ਨਫ਼ਰਤ ਪੱਖਪਾਤ ਤੋਂ ਪ੍ਰੇਰਿਤ ਘਟਨਾ" ਮੰਨਦੇ ਹਨ। -PTC News


Top News view more...

Latest News view more...

PTC NETWORK