ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਨਵੀਂ ਦਿੱਲੀ : ਕੈਨੇਡਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ (Corona Pandemic) ਭਾਰਤ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਲਗਾਈ ਪਾਬੰਦੀ ਨੂੰ 21 ਸਤੰਬਰ 2021 ਤੱਕ ਵਧਾ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਜਨ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। [caption id="attachment_522057" align="aligncenter" width="299"] ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ[/caption] ਪੜ੍ਹੋ ਹੋਰ ਖ਼ਬਰਾਂ : ਗੋਲਡ ਜਿੱਤਦੇ ਹੀ ਨੀਰਜ ਚੋਪੜਾ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ , ਜਾਣੋ ਕਿਸਨੇ ਐਲਾਨਿਆ ਕਿੰਨਾ ਇਨਾਮ ? ਕੋਰੋਨਾ ਦੇ ਵਧਦੇ ਮਾਮਲਿਆਂ ਸਬੰਧੀ ਦੱਖਣੀ ਏਸ਼ਿਆਈ ਦੇਸ਼ ਦੇ ਸਥਾਈ ਸੰਘਰਸ਼ ਦੌਰਾਨ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਹੁਣ 21 ਸਤੰਬਰ 2021 ਤੱਕ ਰਹੇਗੀ। ਇਹ ਜਾਣਕਾਰੀ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਸਿਹਤ ਸਲਾਹ ਦੇ ਆਧਾਰ 'ਤੇ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆਂ ਕਮਰਸ਼ੀਅਲ ਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ ਲਾਗੂ ਕੀਤੀ ਗਈ ਹੈ। [caption id="attachment_522058" align="aligncenter" width="300"] ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ[/caption] ਦਰਅਸਲ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੇ ਲੰਬੇ ਸਮੇਂ ਤੋਂ ਤਬਾਹੀ ਮਚਾਈ ਹੋਈ ਹੈ। ਕੋਰੋਨਾ ਕਾਰਨ ਕੈਨੇਡਾ ਨੇ ਵੀ ਉਡਾਣਾਂ 'ਤੇ ਪਾਬੰਧੀ ਲਗਾ ਦਿੱਤੀ ਸੀ। ਕੈਨੇਡਾ ਨੇ ਫਿਰ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਹੈ। ਕੈਨੇਡਾ ਨੇ ਆਪਣੀਆਂ ਹੱਦਾਂ ਅੰਦਰ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਦਿੱਤੀ ਗਈ ਹੈ। [caption id="attachment_522056" align="aligncenter" width="275"] ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ[/caption] ਦੱਸ ਦੇਈਏ ਕਿ ਇਸ ਸਾਲ ਪਹਿਲੀ ਵਾਰ ਇਹ ਪਾਬੰਦੀ 22 ਅਪ੍ਰੈਲ ਨੂੰ ਲਗਾਈ ਗਈ ਸੀ ਤੇ ਇਸ ਨੂੰ ਕਈ ਵਾਰ ਹਟਾਇਆ ਜਾ ਚੁੱਕਾ ਹੈ। ਇਹ ਪੰਜਵੀਂ ਵਾਰ ਹੈ ਜਿਹੜੀ ਪਾਬੰਦੀ ਵਧਾਈ ਗਈ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ 21 ਅਗਸਤ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਇਹ 21 ਸਤੰਬਰ ਤੱਕ ਲਾਗੂ ਰਹੇਗੀ। ਭਾਵੇਂ ਕਿ ਕਈ ਦੇਸ਼ਾਂ ਨੇ ਕੈਨੇਡਾ ਵਾਂਗ ਹਵਾਈ ਯਾਤਰਾ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਇੰਗਲੈਂਡ , ਅਮਰੀਕਾ, ਸਪੇਨ , ਯੂਏਈ ਨੇ ਹੁਣ ਇਸ ਨੂੰ ਹਟਾ ਲਿਆ ਹੈ। -PTCNews