ਕੀ ਟੈਟੂ ਬਣਵਾਉਣਾ ਹੋ ਸਕਦਾ ਹੈ ਜਾਨਲੇਵਾ? ਟੈਟੂ ਬਣਵਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਨਵੀਨ ਸ਼ਰਮਾ, ਲੁਧਿਆਣਾ, 16 ਜੂਨ: ਨੌਜਵਾਨ ਪੀੜ੍ਹੀ ਵਿਚ ਟੈਟੂ ਬਣਵਾਉਣ ਦਾ ਅੱਜਕੱਲ੍ਹ ਚਲਣ ਵਧਦਾ ਜਾ ਰਿਹਾ ਹੈ। ਨੌਜਵਾਨ ਆਪਣੇ ਸਰੀਰ ਦੇ ਵੱਖ ਵੱਖ ਹਿੱਸਿਆਂ 'ਚ ਵੱਖ ਵੱਖ ਮਨੋਰਥ ਲਈ ਟੈਟੂ ਬਣਵਾਉਦੇ ਨੇ, ਇਸ ਕਤਾਰ ਵਿੱਚ ਕੁੜੀਆਂ ਵੀ ਪਿੱਛੇ ਨਹੀਂ ਹਨ। ਪੱਛਮੀ ਸੱਭਿਅਤਾ ਤੋਂ ਸਾਡੇ ਦੇਸ਼ ਦਾ ਨੌਜਵਾਨ ਅਕਸਰ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਦਾ ਉਨ੍ਹਾਂ ਨੂੰ ਕਈ ਵਾਰ ਖਾਮਿਆਜ਼ਾ ਵੀ ਭੁਗਤਣਾ ਪੈ ਜਾਂਦਾ। ਇਹ ਵੀ ਪੜ੍ਹੋ: ਕਮਲਦੀਪ ਕੌਰ ਰਾਜੋਆਣਾ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਨਿਖੇਧੀ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਦੇ ਕਈ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲ ਸਕਦੇ ਨੇ, ਸਿਹਤ ਵਿਭਾਗ ਵੱਲੋਂ ਬੀਤੇ ਕੁਝ ਸਾਲਾਂ 'ਚ ਕੀਤੀ ਗਈ ਖੋਜ ਮੁਤਾਬਕ 15 ਫ਼ੀਸਦੀ ਦੇ ਕਰੀਬ ਨੌਜਵਾਨ ਟੈਟੂ ਬਣਵਾ ਕੇ ਕਾਲਾ ਪੀਲੀਆ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਚਮੜੀ ਰੋਗ ਵਰਗੀ ਕਈ ਭਿਆਨਕ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਲੁਧਿਆਣਾ ਦੇ ਮਾਹਿਰ ਡਾਕਟਰ ਦੱਸਦੇ ਨੇ ਕਿ ਟੈਟੂ ਬਣਵਾਉਣ ਸਮੇਂ ਕਈ ਵਾਰ ਲੋਕ ਇੱਕੋ ਹੀ ਨਿਡਲ ਦੀ ਵਰਤੋਂ ਕਰਦੇ ਨੇ, ਜਿਸ ਨਾਲ ਇੱਕ ਰੋਗੀ ਸਰੀਰ ਤੋਂ ਦੂਜੇ ਸਰੀਰ ਬਿਮਾਰੀਆਂ ਟ੍ਰੈਵਲ ਕਰ ਜਾਂਦੀਆਂ ਹਨ। ਡਾਕਟਰ ਇੱਕਬਾਲ ਸਿੰਘ ਨੇ ਦੱਸਿਆ ਕਿ ਜੌਂਡਿਸ ਯਾਨੀ ਕਿ ਕਾਲਾ ਪੀਲੀਆ ਇਨ੍ਹਾਂ ਵਿੱਚੋਂ ਮੁੱਖ ਬਿਮਾਰੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਐਲਰਜਿਕ ਰੀਐਕਸ਼ਨ, ਇਨਫੈਕਸ਼ਨ ਵੀ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਬਹੁਤ ਸਿਆਣੇ ਨੇ ਤੇ ਕਿਸੀ ਵੀ ਕੰਮ ਤੋਂ ਪਹਿਲਾਂ ਗੂਗਲ ਕਰ ਲੈਂਦੇ ਨੇ, ਤਾਂ ਟੈਟੂ ਬਣਾਉਣ ਤੋਂ ਪਹਿਲਾਂ ਵੀ ਗੂਗਲ ਜ਼ਰੂਰ ਕਰਨ ਕਿ ਟੈਟੂ ਬਣਵਾਉਣ ਵੇਲੇ ਲਾਪਰਵਾਹੀ ਵਰਤਣ 'ਤੇ ਕਿਹੜੀ ਕਿਹੜੀ ਬਿਮਾਰੀ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇਹ ਵੀ ਪੜ੍ਹੋ: 66 ਕੇ.ਵੀ. ਦਾ ਟਾਵਰ ਡਿੱਗਣ ਕਾਰਨ ਜ਼ੀਰਕਪੁਰ 'ਚ ਬਿਜਲੀ ਗੁੱਲ, ਮੁਰੰਮਤ ਦਾ ਕੰਮ ਜਾਰੀ ਉਨ੍ਹਾਂ ਦੱਸਿਆ ਕਿ ਟੈਟੂ ਵਰਤਣ 'ਚ ਜੋ ਇੰਕ ਦਾ ਇਸਤੇਮਾਲ ਹੁੰਦਾ ਇਹ ਮੇਟੈਲੀਕ ਇੰਕ ਹੁੰਦੀ ਹੈ, ਜਿਸ ਨਾਲ ਕਈ ਵਾਰ ਮੈਡੀਕਲ ਦਿਕੱਤਾਂ ਦਾ ਸਾਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕ ਬਾਅਦ ਵਿਚ ਇਸਨੂੰ ਮਿਟਾਉਣਾ ਵੀ ਚਾਹੰਦੇ ਨੇ ਪਰ ਚਮੜੀ ਵਿਚ ਗਹਿਰਾ ਜਾਣ ਕਾਰਨ ਜ਼ਿਆਦਾਤਰ ਇਹ ਚਮੜੀ ਉਤਾਰਣ ਦੀ ਥੈਰੇਪੀ ਤੋਂ ਬਾਅਦ ਵੀ ਨਹੀਂ ਲੱਥਦਾ। -PTC News