Wed, Nov 27, 2024
Whatsapp

ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ

Reported by:  PTC News Desk  Edited by:  Shanker Badra -- November 27th 2021 09:14 PM
ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ

ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ

ਕੰਬੋਡੀਆ : ਕੰਬੋਡੀਆ 'ਚ ਰਹਿਣ ਵਾਲੀ ਇਕ ਔਰਤ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਦਰਅਸਲ ਇਸ ਔਰਤ ਨੇ ਇੱਕ ਗਾਂ ਨੂੰ ਆਪਣਾ ਮਰਿਆ ਹੋਇਆ ਪਤੀ ਸਮਝ ਕੇ ਵਿਆਹ ਕਰਵਾ ਲਿਆ ਹੈ। ਔਰਤ ਦਾ ਮੰਨਣਾ ਹੈ ਕਿ ਉਸ ਦੇ ਮਰਹੂਮ ਪਤੀ ਨੇ ਗਾਂ ਬਣ ਕੇ ਜਨਮ ਲਿਆ ਹੈ। ਖ਼ਬਰਾਂ ਮੁਤਾਬਕ ਕੰਬੋਡੀਆ ਦੇ ਕ੍ਰਾਤੀ ਸੂਬੇ 'ਚ ਰਹਿਣ ਵਾਲੀ 74 ਸਾਲਾ ਦੀ ਖਿਮ ਹੈਂਗ ਨੇ ਇਕ ਗਾਂ ਨਾਲ ਵਿਆਹ ਕਰਵਾਇਆ ਹੈ। [caption id="attachment_552943" align="aligncenter" width="300"] ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ[/caption] ਔਰਤ ਦਾ ਮੰਨਣਾ ਹੈ ਕਿ ਗਾਂ ਦੇ ਸਾਰੇ ਗੁਣ ਉਸ ਦੇ ਮਰਹੂਮ ਪਤੀ ਵਰਗੇ ਹਨ। ਵੈਸੇ ਤਾਂ ਗਾਂ ਨਾਲ ਕਿਸੇ ਔਰਤ ਦੇ ਵਿਆਹ ਦੀ ਕੋਈ ਵੀਡੀਓ ਨਹੀਂ ਹੈ ਪਰ ਪਿੰਡ ਦੇ ਕਈ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਵਿਆਹ ਦੇਖਿਆ ਹੈ ਅਤੇ ਉਨ੍ਹਾਂ ਨੇ ਸ਼ਿਰਕਤ ਵੀ ਕੀਤੀ ਸੀ। ਜਦੋਂ ਗਾਂ ਨੇ ਜਨਮ ਲਿਆ ਸੀ ਤਾਂ ਔਰਤ ਉਸ ਨਾਲ ਕਾਫੀ ਸਮਾਂ ਬਿਤਾਉਂਦੀ ਸੀ। ਫਿਰ ਗਾਂ ਉਸ ਦੇ ਹੱਥ ਅਤੇ ਮੂੰਹ ਨੂੰ ਚੱਟਦੀ ਰਹੀ। [caption id="attachment_552944" align="aligncenter" width="300"] ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ[/caption] ਕਈ ਵਾਰ ਉਹ ਉਸ ਦੇ ਮੂੰਹ ਨੂੰ ਚੁੰਮਦੀ ਸੀ। ਖਿਮ ਨੇ ਦੱਸਿਆ ਕਿ ਗਾਂ ਉਸ ਨੂੰ ਉਸੇ ਤਰ੍ਹਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਸੀ। ਇਸ ਲਈ ਉਸ ਨੂੰ ਲੱਗਦਾ ਹੈ ਕਿ ਉਹ ਕੋਈ ਹੋਰ ਨਹੀਂ ਸਗੋਂ ਉਸ ਦਾ ਪਤੀ ਹੈ, ਜੋ ਉਸ ਲਈ ਮੁੜ ਆਇਆ ਹੈ। ਖਿਮ ਹੈਂਗ ਹੁਣ ਇਸ ਗਾਂ ਨੂੰ ਆਪਣੇ ਪਤੀ ਵਾਂਗ ਪਿਆਰ ਕਰਦੀ ਹੈ। ਇੱਥੋਂ ਤੱਕ ਕਿ ਉਸਨੇ ਗਾਂ ਨੂੰ ਆਪਣੇ ਪਤੀ ਦਾ ਸਿਰਹਾਣਾ ਦਿੱਤਾ ਹੈ ,ਜੋ ਉਸਦਾ ਪਤੀ ਵਰਤਦਾ ਸੀ। ਔਰਤ ਅਤੇ ਗਾਂ ਸਾਰਾ ਸਮਾਂ ਇਕੱਠੇ ਬਿਤਾਉਂਦੇ ਹਨ। [caption id="attachment_552945" align="aligncenter" width="275"] ਬਜ਼ੁਰਗ ਮਹਿਲਾ ਨੇ ਗਾਂ ਨਾਲ ਕਰਵਾਇਆ ਵਿਆਹ , ਕਿਹਾ - ਪਤੀ ਨੇ ਲਿਆ ਪੁਨਰ ਜਨਮ[/caption] ਖਿਮ ਨੇ ਆਪਣੇ ਬੱਚਿਆਂ ਨੂੰ ਵੀ ਉਸ ਗਾਂ ਨੂੰ ਆਪਣਾ ਪਿਤਾ ਮੰਨਣ ਲਈ ਕਿਹਾ ਹੈ। ਉਸ ਦੇ ਪੁੱਤਰ ਵੀ ਹੁਣ ਗਾਂ ਨੂੰ ਆਪਣਾ ਪਿਤਾ ਮੰਨਦੇ ਹਨ, ਇਸ ਲਈ ਉਹ ਵੀ ਗਾਂ ਦੀ ਬਹੁਤ ਸੇਵਾ ਕਰਦੇ ਹਨ। ਖਿਮ ਨੇ ਬੱਚਿਆਂ ਨੂੰ ਕਿਹਾ ਹੈ ਕਿ ਭਾਵੇਂ ਉਹ ਮਰ ਵੀ ਜਾਣ ਪਰ ਉਨ੍ਹਾਂ ਨੂੰ ਗਾਂ ਦੀ ਚੰਗੀ ਦੇਖਭਾਲ ਕਰਨੀ ਚਾਹੀਦੀ ਹੈ। ਇਸਨੂੰ ਕਦੇ ਨਾ ਵੇਚੋ। ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਜਿਵੇਂ ਕਿ ਖਿਮ ਖੁਦ ਕਰਦੀ ਹੈ ਅਤੇ ਜਦੋਂ ਗਾਂ ਮਰ ਜਾਂਦੀ ਹੈ ਤਾਂ ਉਸ ਦਾ ਅੰਤਿਮ ਸਸਕਾਰ ਵੀ ਮਨੁੱਖ ਵਾਂਗ ਹੀ ਕੀਤਾ ਜਾਣਾ ਚਾਹੀਦਾ ਹੈ। -PTCNews


Top News view more...

Latest News view more...

PTC NETWORK