ਜੰਮੂ-ਕਸ਼ਮੀਰ 'ਚ ਬੱਸ ਹਾਦਸਾ, 11 ਦੀ ਮੌਤ, 25 ਜ਼ਖਮੀ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਸਾਵਜੀਆਂ ਇਲਾਕੇ ਵਿੱਚ ਇੱਕ ਮਿੰਨੀ ਬੱਸ ਹਾਦਸਾ ਗ੍ਰਸਤ ਹੋ ਗਈ। ਫੌਜ ਦਾ ਬਚਾਅ ਕਾਰਜ ਜਾਰੀ ਹੈ। ਹਾਦਸੇ 'ਚ 11 ਲੋਕਾਂ ਦੀ ਮੌਤ ਅਤੇ 25 ਲੋਕਾਂ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਮੰਡੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਬਚਾਅ ਕਾਰਜ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਪੁਣਛ ਜ਼ਿਲ੍ਹੇ ਦੀ ਮੰਡੀ ਤਹਿਸੀਲ ਦੇ ਸਰਹੱਦੀ ਇਲਾਕੇ ਸਾਵਜੀਆਂ ਦੇ ਬਾਰਾਂਦੀ ਡਰੇਨ ਨੇੜੇ ਬੁੱਧਵਾਰ ਸਵੇਰੇ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਬੱਸ ਵਿੱਚ ਸਵਾਰ 10 ਯਾਤਰੀਆਂ ਦੀ ਮੌਤ ਹੋ ਗਈ। ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ, ਪੁਲਿਸ ਅਤੇ ਫੌਜ ਵੱਲੋਂ ਬਚਾਅ ਮੁਹਿੰਮ ਚਲਾਈ ਗਈ। ਜ਼ਖਮੀਆਂ ਨੂੰ ਪਹਿਲਾਂ ਇਲਾਜ ਲਈ ਨਜ਼ਦੀਕੀ ਮੈਡੀਕਲ ਸੈਂਟਰ ਸਾਵਜੀਆ ਲਿਜਾਇਆ ਗਿਆ। ਕਈ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉਪ ਜ਼ਿਲ੍ਹਾ ਹਸਪਤਾਲ ਮੰਡੀ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਸਕੂਲੀ ਵਿਦਿਆਰਥੀ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਸਵਾਰ ਸਨ। ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।Jammu & Kashmir | A mini-bus accident occurred in the Sawjian area of Poonch. Army's rescue operation is underway; 9 deaths reported, many injured shifted to a hospital in Mandi. Further details awaited: Mandi Tehsildar Shehzad Latif pic.twitter.com/NMFhtuK5lj — ANI (@ANI) September 14, 2022
ਬੱਸ ਹਾਦਸੇ ਨੂੰ ਲੈ ਕੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਇਹ ਵੀ ਪੜ੍ਹੋ:ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ -PTC NewsThe loss of lives in a tragic road accident in Sawjian, Poonch is deeply distressing. My thoughts and prayers are with the bereaved families. I wish speedy recovery of the injured.
— President of India (@rashtrapatibhvn) September 14, 2022