ਫੀਲਡ 'ਚ ਦੌਰਾ ਕਰਨ ਨੂੰ ਲੈ ਕੇ ਆਪਸ 'ਚ ਭਿੜੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਅਫਸਰਸ਼ਾਹੀ
ਗਗਨਦੀਪ ਸਿੰਘ ਅਹੂਜਾ (ਪਟਿਆਲਾ, 14 ਜੁਲਾਈ): ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਕਮਿਸ਼ਨ ਦੇ ਚੇਅਰਮੈਨ ਰਮੇਸ਼ ਕੁਮਾਰ ਗੰਟਾ ਆਈ.ਏ.ਐਸ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਮੈਂਬਰ ਚੇਅਰਮੈਨ ਦੀ ਪ੍ਰਵਾਨਗੀ ਤੋਂ ਬਿਨਾਂ ਫੀਲਡ ਵਿੱਚ ਨਾ ਜਾਵੇ। ਇਹ ਵੀ ਪੜ੍ਹੋ: 2 ਘੰਟੇ ਦੇਰੀ ਨਾਲ ਪਹੁੰਚੀ Spicejet ਦੀ SG56, 50 ਯਾਤਰੀਆਂ ਦਾ ਸਮਾਨ ਗਾਇਬ ਜ਼ਿਕਰਯੋਗ ਹੈ ਕਿ ਕਮਿਸ਼ਨ ਦੇ ਮੈਂਬਰ ਸਕੱਤਰ ਵਲੋਂ ਬੀਤੀ 20 ਜੂਨ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ "ਸਮੂਹ ਮੈਂਬਰ , ਅਨੁਸੂਚਿਤ ਜਾਤੀ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜਦੋਂ ਵੀ ਫੀਲਡ ਵਿੱਚ ਦੌਰਾ ਕੀਤਾ ਜਾਣਾ ਹੋਵੇ ਤਾਂ ਉਹ ਪ੍ਰਮੁੱਖ ਸਕੱਤਰ - ਕਮ - ਚੇਅਰਮੈਨ ਜੀ ਦੀ ਪ੍ਰਵਾਨਗੀ ਉਪਰੰਤ ਹੀ ਕੀਤਾ ਜਾਵੇ । ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।" ਮੋਹੀ ਨੇ ਪਟਿਆਲਾ ਵਿਖੇ ਦੱਸਿਆ ਕਿ ਰਮੇਸ਼ ਕੁਮਾਰ ਗੰਟਾ ਜੋ ਕਿ ਇੱਕ ਆਈ.ਏ.ਐਸ ਅਫਸਰ ਹਨ ਅਤੇ ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ ਦੇ ਪ੍ਰਮੁੱਖ ਸਕੱਤਰ ਵੀ ਹਨ, ਨੂੰ ਪਿਛਲੇ 9 ਮਹੀਨੇ ਪਹਿਲਾਂ ਕਮਿਸ਼ਨ ਦਾ ਕਾਰਜਕਾਰੀ ਚੇਅਰਮੈਨ ਲਾਇਆ ਗਿਆ ਸੀ। ਪਰ ਇਹ ਕਦੇ ਵੀ 9 ਮਹੀਨਿਆਂ ਦੌਰਾਨ ਕਮਿਸ਼ਨ ਦੇ ਦਫਤਰ ਵਿੱਚ ਨਹੀਂ ਆਏ। ਮੋਹੀ ਨੇ ਇਲਜ਼ਾਮ ਲਾਇਆ ਕਿ ਜਦੋਂ ਜ਼ਰੂਰਤ ਹੁੰਦੀ ਹੈ ਅਤੇ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਪੁੱਛਦੀ ਹੈ, ਉਹ ਐੱਸ.ਸੀ ਭਾਈਚਾਰੇ ਦੀ ਸਾਰ ਨਹੀਂ ਲੈ ਰਹੇ ਤਾਂ ਰਮੇਸ਼ ਕੁਮਾਰ ਗੰਟਾ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਦੇ। ਜਿਸ ਕਰਕੇ ਉਹ ਵੱਖ ਵੱਖ ਥਾਈਂ ਜਾ ਕੇ ਲੋਕਾਂ ਨੂੰ ਮਿਲ ਨਹੀਂ ਸੱਕਦੇ ਅਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਸੱਕਦਾ ਹੈ। ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਸਕੂਲੀ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ ਮੋਹੀ ਨੇ ਕਾਰਜਕਾਰੀ ਚੇਅਰਮੈਨ ਦੇ ਹੁਕਮਾਂ ਨੂੰ ਨਾਦਰ ਸ਼ਾਹੀ ਦੱਸਿਆ ਅਤੇ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ। -PTC News