Bulli Bai App Case : ਬੁੱਲੀ ਬਾਈ ਐਪ ਮਾਮਲੇ 'ਚ ਵੱਡੀ ਸਫ਼ਲਤਾ, ਮੁੱਖ ਦੋਸ਼ੀ ਗ੍ਰਿਫ਼ਤਾਰ
Bulli Bai App Case: 'ਬੱਲੀ ਬਾਈ' ਐਪ ਮਾਮਲੇ 'ਚ ਗ੍ਰਿਫਤਾਰੀ ਦੀ ਪ੍ਰਕਿਰਿਆ ਜਾਰੀ ਹੈ। ਹੁਣ ਦਿੱਲੀ ਪੁਲਿਸ ਦੇ IFSO ਸਪੈਸ਼ਲ ਸੈੱਲ ਨੇ ਮੁੱਖ ਸਾਜ਼ਿਸ਼ਕਾਰ ਨੀਰਜ ਬਿਸ਼ਨੋਈ ਨੂੰ ਆਸਾਮ ਤੋਂ ਗ੍ਰਿਫਤਾਰ ਕੀਤਾ ਹੈ। IFSC ਟੀਮ ਨੇ ਦੱਸਿਆ ਹੈ ਕਿ ਦੋਸ਼ੀ ਅਸਾਮ ਦੇ ਜੋਰਹਾਟ ਦੇ ਦਿਗੰਬਰ ਇਲਾਕੇ ਦਾ ਰਹਿਣ ਵਾਲਾ ਹੈ। ਉਹ ਵੇਲੋਰ ਇੰਸਟੀਚਿਊਟ ਆਫ ਟੈਕਨਾਲੋਜੀ, ਭੋਪਾਲ ਵਿੱਚ ਬੀ.ਟੈਕ ਦਾ ਵਿਦਿਆਰਥੀ ਹੈ।
ਕੇਪੀਐਸ ਮਲਹੋਤਰਾ ਦੀ ਟੀਮ ਨੇ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਹੈ ਮੁੱਖ ਦੋਸ਼ੀ ,ਜਿਸ ਨੇ github ਤੋਂ ਬੁੱਲੀ ਬਾਈ ਐਪ ਬਣਾਈ ਸੀ। ਇਸ ਐਪ 'ਤੇ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀ ਬੋਲੀ ਤੱਕ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਨਪੁਟ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਸਾਮ ਪਹੁੰਚ ਗਈ ਸੀ, ਜਿੱਥੋਂ ਬੁੱਲੀ ਬਾਈ ਬਣਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਨਾਂ ਨੀਰਜ ਬਿਸ਼ਨੋਈ (Neeraj Bishnoi ) ਹੈ। ਉਸ ਦੀ ਉਮਰ 21 ਸਾਲ ਦੱਸੀ ਗਈ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਸਨ। ਇਸ ਵਿੱਚ ਸ਼ਵੇਤਾ ਸਿੰਘ, ਵਿਸ਼ਾਲ ਕੁਮਾਰ ਅਤੇ ਮਯੰਕ ਰਾਵਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਵੇਤਾ ਸਿੰਘ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹ 21 ਸਾਲ ਦੀ ਹੈ।
-PTC News