Wed, Jan 15, 2025
Whatsapp

ਬੁਲੇਟ ਮੋਟਰਸਾਈਕਲ ਹੋਇਆ ਚੋਰੀ, ਚੋਰ ਸੀਸੀਟੀਵੀ 'ਚ ਕੈਦ

Reported by:  PTC News Desk  Edited by:  Pardeep Singh -- March 11th 2022 03:04 PM -- Updated: March 11th 2022 03:09 PM
ਬੁਲੇਟ ਮੋਟਰਸਾਈਕਲ ਹੋਇਆ ਚੋਰੀ, ਚੋਰ ਸੀਸੀਟੀਵੀ 'ਚ ਕੈਦ

ਬੁਲੇਟ ਮੋਟਰਸਾਈਕਲ ਹੋਇਆ ਚੋਰੀ, ਚੋਰ ਸੀਸੀਟੀਵੀ 'ਚ ਕੈਦ

ਚੰਡੀਗੜ੍ਹ: ਏਅਰ ਪੋਰਟ ਰੋਡ ਨੇੜੇ ਸੈਕਟਰ 119, ਮਕਾਨ ਨੰਬਰ 261 ਵਿਚੋਂ ਦੇਰ ਰਾਤ  ਬੁਲੇਟ ਮੋਟਰਸਾਈਕਲ ਚੋਰੀ ਹੋ ਗਿਆ ਹੈ। ਬੁਲੇਟ ਮੋਟਰਸਾਈਕਲ ਦਾ ਨੰਬਰ ਪੀ.ਬੀ 71ਏ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਮੋਟਰ ਸਾਈਕਲ  ਘਰ ਦੇ ਬਾਹਰ ਖੜਾ  ਹੋਇਆ ਸੀ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਾਂਚ ਹੋਣ ਤੋਂ ਬਾਅਦ ਹੀ ਘਟਨਾ ਸਾਹਮਣੇ ਆਵੇਗੀ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਮੇਰੇ ਘਰ ਤੋਂ ਮੋਟਰਸਾਈਕਲ ਚੋਰੀ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੋਟਰਸਾਈਕਲ ਦਾ ਨੰਬਰ ਪੀ.ਬੀ 71ਏ ਹੈ ਅਤੇ ਇਸ ਦਾ ਰੰਗ ਕਾਲਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਸੀਸੀਟੀਵੀ ਵਿੱਚ ਕੈਦ ਹੋ ਗਏ। ਉਨ੍ਹਾਂ ਨੇ ਦੱਸਿਆ ਹੈ ਕਿ  ਬਲੋਗੀਂ ਥਾਣੇ ਵਿੱਚ ਇਸ ਬਾਰੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਰਿਕਾਡਿੰਗ ਵੀ ਦਿੱਤੀ ਗਈ ਹੈ। ਇਹ ਵੀ ਪੜ੍ਹੋ:ਏਐਸਆਈ ਤੋਂ ਦੁਖੀ ਹੋ ਕੇ ਨੌਜਵਾਨ ਖ਼ੁਦ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ ਬਣੀ  -PTC News


Top News view more...

Latest News view more...

PTC NETWORK