Union Budget 2023: ਹੁਣ ਜੇਲ੍ਹ ’ਚ ਬੰਦ ਗਰੀਬ ਕੈਦੀਆਂ ਦੀ ਰਿਹਾਈ ਕਰਾਵੇਗੀ ਸਰਕਾਰ !
Budget 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ 2023 ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਰੀਬ ਕੈਦੀਆਂ ਲਈ ਇਸ ਵਾਰ ਇੱਕ ਖਾਸ ਐਲਾਨ ਕੀਤਾ ਗਿਆ ਹੈ।
ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਅਜਿਹੇ ਬਹੁਤ ਸਾਰੇ ਗਰੀਬ ਕੈਦੀ ਹਨ, ਜੋ ਜ਼ਮਾਨਤ ਜਾਂ ਜੁਰਮਾਨੇ ਦੀ ਰਕਮ ਅਦਾ ਨਾ ਹੋਣ ਕਾਰਨ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਲ੍ਹਾਂ ’ਚ ਬੰਦ ਗਰੀਬ ਕੈਦੀਆਂ ਨੂੰ ਜ਼ਮਾਨਤ ਲੈਣ ਦੇ ਲਈ ਜੋ ਵੀ ਖਰਚਾ ਹੋਵੇਗਾ ਉਸਦਾ ਸਾਰਾ ਭਾਰ ਸਰਕਾਰ ਚੁੱਕੇਗੀ।
ਕਾਬਿਲੇਗੌਰ ਹੈ ਕਿ ਹਰ ਸੂਬੇ ਦੀਆਂ ਜੇਲ੍ਹਾਂ ’ਚ ਅਜਿਹੇ ਕਈ ਕੈਦੀ ਹਨ ਜੋ ਸਜ਼ਾ ਕੱਟ ਰਹੇ ਹਨ ਅਤੇ ਉਨ੍ਹਾਂ ਕੋਲ ਜ਼ਮਾਨਤ ਦੇ ਲਈ ਪੈਸੇ ਨਹੀਂ ਹਨ। ਇਨ੍ਹਾਂ ਦੇ ਲਈ ਕਈ ਸਮਾਜ ਸੇਵੀ ਅੱਗੇ ਆ ਕੇ ਉਨ੍ਹਾਂ ਦੀ ਜ਼ਮਾਨਤ ਰਾਸ਼ੀ ਦੇ ਕੇ ਉਨ੍ਹਾਂ ਨੂੰ ਰਿਹਾਅ ਕਰਵਾ ਲੈਂਦੇ ਹਨ। ਪਰ ਇਨ੍ਹਾਂ ਦੀ ਗਿਣਤੀ ਬਹੁਤ ਜਿਆਦਾ ਹੈ ਜਿਸ ਦੇ ਚੱਲਦੇ ਸਰਕਾਰ ਵੱਲੋਂ ਗਰੀਬ ਕੈਂਦੀਆਂ ਦੇ ਲਈ ਇਹ ਵਿਸ਼ੇਸ਼ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਜਟ 'ਚ ਮੱਧ ਵਰਗ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਵੱਡੇ ਐਲਾਨ
- PTC NEWS