Budget 2022 Highlights: ਸਿੱਖਿਆ ਦੇ ਖੇਤਰ 'ਚ ਸਰਕਾਰ ਦੀਆਂ ਕੀ ਹੈ ਯੋਜਨਾਵਾਂ, ਜਾਣੋ ਡਿਟੇਲ
Education Budget 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 2022-23 ਲਈ ਕੇਂਦਰੀ ਬਜਟ ਪੇਸ਼ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਕੋਰੋਨਾ ਦੇ ਦੌਰ 'ਚ ਦੂਜੀ ਵਾਰ ਅਤੇ ਲਗਾਤਾਰ ਚੌਥੀ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ ਹੈ । ਅਜਿਹੇ 'ਚ ਪੂਰੇ ਦੇਸ਼ ਦੇ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਦੀਆਂ ਨਜ਼ਰਾਂ ਇਸ ਪਾਸੇ ਟਿਕੀਆਂ ਹੋਈਆਂ ਸਨ ਕਿ ਇਸ ਬਜਟ 'ਚ ਇਸ ਸਾਲ ਕੀ ਖਾਸ ਹੈ। Education Budget Highlights--- 1. ਪੀਐੱਮ ਈ ਵਿਦਿਆ’ ਦੇ ਪ੍ਰੋਗਰਾਮ ‘ਵਨ ਕਲਾਸ, ਵਨ ਟੀਵੀ ਚੈਨਲ’ ਉਨ੍ਹਾਂ ਕਿਹਾ ਕਿ ‘ਪੀਐੱਮ ਈ ਵਿਦਿਆ’ ਦੇ ਪ੍ਰੋਗਰਾਮ ‘ਵਨ ਕਲਾਸ, ਵਨ ਟੀਵੀ ਚੈਨਲ’ ਨੂੰ 12 ਤੋਂ ਵਧਾ ਕੇ 200 ਟੀਵੀ ਚੈਨਲਾਂ ਤੱਕ ਪਹੁੰਚਾਇਆ ਜਾਵੇਗਾ। ਇਸ ਨਾਲ ਸਾਰੇ ਰਾਜ 1 ਤੋਂ 12ਵੀਂ ਜਮਾਤ ਤੱਕ ਖੇਤਰੀ ਭਾਸ਼ਾਵਾਂ ਵਿੱਚ ਪੂਰਕ ਸਿੱਖਿਆ ਪ੍ਰਦਾਨ ਕਰ ਸਕਣਗੇ। 2. ਪ੍ਰਧਾਨ ਮੰਤਰੀ ਈ-ਵਿਦਿਆ ਪ੍ਰੋਗਰਾਮ ਦਾ ਦਾਇਰਾ ਵਧਿਆ ਕੋਰੋਨਾ ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਪਿੰਡ ਦੇ ਬੱਚੇ ਦੋ ਸਾਲਾਂ ਤੱਕ ਸਿੱਖਿਆ ਤੋਂ ਵਾਂਝੇ ਰਹਿ ਗਏ। ਹੁਣ ਅਜਿਹੇ ਬੱਚਿਆਂ ਲਈ ਇੱਕ ਕਲਾਸ-ਵਨ ਟੀਵੀ ਚੈਨਲ ਪ੍ਰੋਗਰਾਮ ਪੀਐਮ ਈ-ਵਿਦਿਆ ਦੇ ਤਹਿਤ ਚੈਨਲਾਂ ਦੀ ਗਿਣਤੀ 12 ਤੋਂ ਵਧਾ ਕੇ 200 ਕਰ ਦਿੱਤੀ ਜਾਵੇਗੀ। ਇਹ ਚੈਨਲ ਖੇਤਰੀ ਭਾਸ਼ਾਵਾਂ ਵਿੱਚ ਹੋਣਗੇ। ਵੋਕੇਸ਼ਨਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਮਦਦ ਲਈ ਜਾਵੇਗੀ। ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਇਥੇ ਪੜ੍ਹੋ ਹੋਰ ਖ਼ਬਰਾਂ: Union Budget 2022 Highlights: RBI ਜਲਦ ਹੀ ਭਾਰਤ ਦੀ ਆਪਣੀ ਡਿਜੀਟਲ ਕਰੰਸੀ ਕਰੇਗਾ ਲਾਂਚ, ਅਗਲੇ ਪੰਜ ਸਾਲਾਂ 'ਚ 60 ਲੱਖ ਨਵੀਆਂ ਨੌਕਰੀਆਂ 3.ਡਿਜ਼ੀਟਲ ਯੂਨੀਵਰਸਿਟੀ ਦਾ ਐਲਾਨ ਡਿਜੀਟਲ ਯੂਨੀਵਰਸਿਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਡਿਜੀਟਲ ਯੂਨੀਵਰਸਿਟੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।