Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ
Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ :ਨਿਰਮਲਾ ਸੀਤਾਰਮਨ:ਨਵੀਂ ਦਿੱਲੀ : ਅੱਜ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਦਨ 'ਚ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ਜਦੋਂ ਵਿਸ਼ਵ ਇੰਨੇ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ ਤਾਂ ਹਰ ਕਿਸੇ ਦੀ ਨਜ਼ਰ ਭਾਰਤ ਵੱਲ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਟੈਕਸਦਾਤਾਵਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਪੜ੍ਹੋ ਹੋਰ ਖ਼ਬਰਾਂ : ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ : ਵਿੱਤ ਮੰਤਰੀ [caption id="attachment_471117" align="aligncenter" width="300"] Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ :ਨਿਰਮਲਾ ਸੀਤਾਰਮਨ[/caption] ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੀਨੀਅਰ ਸਿਟੀਜ਼ਨ ਲਈ ਇਕ ਵਿਸ਼ੇਸ਼ ਐਲਾਨ ਕੀਤਾ ਹੈ। 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਹੁਣ ਟੈਕਸ ਵਿੱਚ ਛੋਟ ਦਿੱਤੀ ਗਈ ਹੈ। ਹੁਣ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਈਟੀਆਰਨਹੀਂ ਭਰਨਾ ਪਵੇਗਾ। ਹਾਲਾਂਕਿ, ਸਿਰਫ ਉਨ੍ਹਾਂ ਨੂੰ ਪੈਨਸ਼ਨ ਲੈਣ ਵਾਲੇ ਲਾਭ ਪ੍ਰਾਪਤ ਕਰਨਗੇ। ਸਿਰਫ਼ ਪੈਨਸ਼ਨ ਤੋਂ ਕਮਾਈ ਤਾਂ ਆਈਟੀਆਰ ਭਰਨ ਦੀ ਲੋੜ ਨਹੀਂ। [caption id="attachment_471116" align="aligncenter" width="259"] Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ :ਨਿਰਮਲਾ ਸੀਤਾਰਮਨ[/caption] ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਐਨਆਰਆਈ ਲੋਕਾਂ ਨੂੰ ਟੈਕਸ ਅਦਾ ਕਰਨ ਵਿਚ ਮੁਸ਼ਕਲ ਆਉਂਦੀ ਸੀ, ਪਰ ਹੁਣ ਇਸ ਵਾਰ ਉਨ੍ਹਾਂ ਨੂੰ ਡਬਲ ਟੈਕਸ ਪ੍ਰਣਾਲੀ ਤੋਂ ਛੋਟ ਦਿੱਤੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਹੈ ਕਿ ਟੈਕਸ ਅਦਾ ਕਰਨ ਲਈ ਸਟਾਰਟ-ਅਪਸ ਨੂੰ ਮੁਢਲ਼ੀ ਛੋਟ ਹੁਣ 31 ਮਾਰਚ, 2022 ਤੱਕ ਵਧਾ ਦਿੱਤੀ ਗਈ ਹੈ। [caption id="attachment_471119" align="aligncenter" width="300"] Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ :ਨਿਰਮਲਾ ਸੀਤਾਰਮਨ[/caption] ਪੜ੍ਹੋ ਹੋਰ ਖ਼ਬਰਾਂ : Budget 2021-22 : ਜੰਮੂ-ਕਸ਼ਮੀਰ ਵਿੱਚ ਗੈਸ ਪਾਈਪ ਲਾਈਨ ਯੋਜਨਾ ਦੀ ਹੋਵੇਗੀ ਸ਼ੁਰੂਆਤ ਇਸ ਦੇ ਨਾਲ ਹੀ 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਪਹਿਲਾਂ ਵਾਂਗ ਨਵੇਂ ਸਿਸਟਮ ਵਿਚ ਟੈਕਸ ਨਹੀਂ ਦੇਣਾ ਪਏਗਾ। ਨਵੀਂ ਵਿਵਸਥਾ ਦੇ ਤਹਿਤ 5 ਲੱਖ ਤੋਂ 7.5 ਲੱਖ ਰੁਪਏ ਦੀ ਆਮਦਨੀ ਵਾਲੇ ਲੋਕਾਂ ਨੂੰ ਸਿਰਫ 10% ਦੇਣਾ ਪਵੇਗਾ। ਪੁਰਾਣੀ ਪ੍ਰਣਾਲੀ ਵਿਚ, ਇਸ ਆਮਦਨੀ ਤੇ 20% ਟੈਕਸ ਲਗਾਇਆ ਜਾਂਦਾ ਹੈ। ਨਵੀਂ ਇਨਕਮ ਟੈਕਸ ਦੀਆਂ ਦਰਾਂ ਵਿਕਲਪਿਕ ਹੋਣਗੀਆਂ। ਟੈਕਸ ਦੇਣ ਵਾਲੇ ਕੋਲ ਪੁਰਾਣੀ ਅਤੇ ਨਵੀਂ ਪ੍ਰਣਾਲੀ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਮੌਜੂਦਾ ਛੋਟਾਂ ਅਤੇ ਕਟੌਤੀਆਂ (100 ਤੋਂ ਵੱਧ) ਵਿਚੋਂ ਲਗਭਗ 70 ਨੂੰ ਹਟਾ ਦਿੱਤਾ ਗਿਆ ਹੈ। PTCNews