ਬੀ.ਐਸ.ਐਫ. ਜਵਾਨਾਂ ਦੇ ਹੱਥ ਲੱਗੀ ਸਫਲਤਾ, ਡਰੋਨ ਕੀਤਾ ਬਰਾਮਦ
ਤਰਨਤਾਰਨ : ਪੰਜਾਬ ਵਿੱਚ ਹਰ ਰੋਜ਼ ਡਰੋਨ ਵੇਖੇ ਜਾ ਰਹੇ ਹਨ। ਹੁਣ ਅੰਮ੍ਰਿਤਸਰ ਦੇ ਬਾਹਰਵਾਰ ਵਾਹਗਾ ਸਰਹੱਦ ਨੇੜੇ ਬੀਓਪੀ ਹਵੇਲੀਆ ਵਿਖੇ ਡਰੋਨ ਵਿਖਾਈ ਦਿੱਤਾ। ਜਿਸ ਤੋਂ ਬਾਅਦ ਡਿਊਟੀ ਉਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 2.50 ਵਜੇ ਭਾਰਤ-ਪਾਕਿਸਤਾਨ ਸਰਹੱਦ ਉਤੇ ਸਥਿਤ ਬੀ.ਓ.ਪੀ. ਹਵੇਲੀਆ ਪੀ.ਐਸ.ਐਸ.ਏ. ਖ਼ਾਨ ਵਿਖੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੂੰ ਕਿਸੇ ਚੀਜ਼ ਦੇ ਉਡਣ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੂੰ ਇਹ ਆਵਾਜ਼ ਬੀ.ਪੀ ਨੰਬਰ 124/48 ਦੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਸੀ। ਇਸ ਮਗਰੋਂ ਜਵਾਨਾਂ ਨੇ ਸ਼ੱਕੀ ਉਡਣ ਵਾਲੀ ਚੀਜ਼ ਦ ਆਵਾਜ਼ ਸੁਣਦੇ ਸਾਰ ਉਸ ਉਸ ਫਾਇਰਿੰਗ ਕੀਤੀ। ਇਸ ਪਿੱਛੋਂ ਬੀ ਐਸ ਐਫ ਜਵਾਨਾਂ ਵੱਲੋਂ ਤਲਾਸੀ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਕਾਲੇ ਰੰਗ ਦੀ ਰੱਸੀ ਨਾ ਬੰਨ੍ਹਿਆ ਇੱਕ ਇੱਟ ਦਾ ਟੁਕੜੇ ਸਮੇਤ ਇਕ ਡਰੋਨ ਬਰਾਮਦ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਮੀਨ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਦੀ ਹੈ। ਜਵਾਨਾਂ ਨੇ ਉਕਤ ਸਾਰੇ ਸਾਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : Love Hostel: ਵਿਕਰਾਂਤ ਮੈਸੀ ਦੀ 'ਲਵ ਹੋਸਟਲ' ਚ ਭੂਮਿਕਾ ਦੀਆਂ ਚਾਰੇ ਪਾਸੇ ਪਈਆ ਧੂੰਮਾਂ