Sat, Jan 4, 2025
Whatsapp

ਪਾਕਿ ਦੀਆਂ ਨਾਪਾਕ ਹਰਕਤਾਂ, BSF ਨੇ 5 ਪੈਕੇਟ ਹੈਰੋਇਨ ਕੀਤੀ ਬਰਾਮਦ

Reported by:  PTC News Desk  Edited by:  Pardeep Singh -- March 03rd 2022 02:46 PM
ਪਾਕਿ ਦੀਆਂ ਨਾਪਾਕ ਹਰਕਤਾਂ, BSF ਨੇ 5 ਪੈਕੇਟ ਹੈਰੋਇਨ ਕੀਤੀ ਬਰਾਮਦ

ਪਾਕਿ ਦੀਆਂ ਨਾਪਾਕ ਹਰਕਤਾਂ, BSF ਨੇ 5 ਪੈਕੇਟ ਹੈਰੋਇਨ ਕੀਤੀ ਬਰਾਮਦ

ਚੰਡੀਗੜ੍ਹ: ਬੀਤੀ ਦੇਰ ਰਾਤ ਬੀਐਸਐਫ ਦੀ 103 ਬਟਾਲੀਅਨ ਅਮਰਕੋਟ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ ਸਰਚ ਅਭਿਆਨ 5 ਪੈਕੇਟ ਹੈਰੋਇਨ ਬਰਾਮਦ ਹੋਏ। ਦੱਸ ਦੇਈਏ ਕਿ ਬੀ ਐਸ ਐਫ ਦੀ 103 ਬਟਾਲੀਅਨ ਅਮਰਕੋਟ ਦੀ ਚੌਂਕੀ ਕਲਸ ਹਿੰਦ ਪਾਕਿ ਸਰਹੱਦ ਤੇ ਦੇਰ ਰਾਤ ਬੀ ਐਸ ਐਫ ਦੇ ਮੁਲਾਜ਼ਮਾਂ ਨੂੰ ਕੋਈ ਹਰਕਤ ਦਿਖਾਈ ਦਿੱਤੀ।  ਜਿਸ ਉੱਤੇ ਬੀਐਸਐਫ ਵੱਲੋਂ 9 ਰਾਊਂਡ ਫਾਇਰ ਕੀਤੇ ਗਏ ਅਤੇ ਬਾਅਦ ਵਿਚ ਸਰਚ ਅਭਿਆਨ ਚਲਾਇਆ ਗਿਆ ਤਾਂ ਇਸ ਦੌਰਾਨ 5 ਪੈਕੇਟ ਹੈਰੋਇਨ ਬਰਾਮਦ ਹੋਈ ਹੈ ਫਿਲਹਾਲ ਬੀ ਐੱਸ ਐੱਫ ਵੱਲੋਂ ਸਰਚ ਅਭਿਆਨ ਚਾਲੂ ਹੈ। ਬੀਐਸਐਫ ਵੱਲੋਂ ਪਹਿਲਾਂ ਵੀ ਪਾਕਿ ਦੀਆਂ ਨਾਪਕ ਹਰਕਤਾਂ ਨੂੰ ਬੀਐਸਐਫ ਵੱਲੋਂ ਫੇਲ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਪਹਿਲਾਂ ਹੀ ਬਹੁਤ ਵਾਰ ਬਾਰਡਰ ਤੋਂ ਪਾਰ ਆਏ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਐਸਐਫ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਦੌਰਾਨ ਬੀਐਸਐਫ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ 5 ਪੈਕੇਟ ਹੈਰੋਈਨ ਦੇ ਬਰਾਮਦ ਕੀਤੇ ਗਏ ਹਨ। BSF-recovers-3-packets-of-heroin-2 ਇਹ ਵੀ ਪੜ੍ਹੋ:ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ 'ਚ ਭਰਤੀ -PTC News


Top News view more...

Latest News view more...

PTC NETWORK