Wed, Nov 13, 2024
Whatsapp

ਭਰਾਵਾਂ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਤੇ ਭਰਾ ਨੇ ਹੀ ਵੱਡਿਆ ਭੈਣ ਦਾ ਗਲਾ

Reported by:  PTC News Desk  Edited by:  Jasmeet Singh -- June 14th 2022 09:39 PM
ਭਰਾਵਾਂ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਤੇ ਭਰਾ ਨੇ ਹੀ ਵੱਡਿਆ ਭੈਣ ਦਾ ਗਲਾ

ਭਰਾਵਾਂ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਤੇ ਭਰਾ ਨੇ ਹੀ ਵੱਡਿਆ ਭੈਣ ਦਾ ਗਲਾ

ਫਾਜ਼ਿਲਕਾ, 14 ਜੂਨ: ਜ਼ਮੀਨੀ ਵਿਵਾਦ ਦੇ ਚੱਲਦਿਆਂ ਵੱਡੇ ਭਰਾ ਨੇ ਭੈਣ ਦਾ ਗਲਾ ਵੱਡ ਕਤਲ ਕਰ ਦਿੱਤਾ। ਵੱਡੇ ਅਤੇ ਛੋਟੇ ਭਰਾ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆਂ ਦੋਵੇਂ ਭਰਾ ਘਰ ਵਿੱਚ ਲੜ ਰਹੇ ਸਨ। ਭੈਣ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਆ ਕੇ ਵੱਡੇ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੂੰ ਮਿਲੀ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਰਿਮਾਂਡ, 24 ਘੰਟਿਆਂ 'ਚ ਪੇਸ਼ੀ ਦੇ ਹੁਕਮ ਦੂਜੇ ਪਾਸੇ ਥਾਣਾ ਸਦਰ ਦੀ ਪੁਲਿਸ ਨੇ ਹੁਣ ਦੋਸ਼ੀ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਓਝਾਂਵਾਲੀ ਦਾ ਹੈ। ਪੀੜਤ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਬਲਜਿੰਦਰ ਸਿੰਘ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਬਲਜਿੰਦਰ ਅਕਸਰ ਉਨ੍ਹਾਂ ਨਾਲ ਲੜਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਛੋਟੇ ਪੁੱਤਰ ਸ਼ਿੰਦਰ ਸਿੰਘ ਨੇ ਘਰ ਦੇ ਵਿਹੜੇ ਵਿੱਚ ਹਰਾ ਚਾਰਾ ਕੱਟਣ ਵਾਲੀ ਮਸ਼ੀਨ ਲਗਾਈ ਹੋਈ ਹੈ। ਬਲਜਿੰਦਰ ਦੀ ਪਤਨੀ ਪੂਜਾ ਰਾਣੀ ਉਸ ਮਸ਼ੀਨ ਨੂੰ ਲੈ ਕੇ ਸ਼ਿੰਦਰ ਨਾਲ ਝਗੜ ਰਹੀ ਸੀ ਕਿ ਜਦੋਂ ਬਲਜਿੰਦਰ ਖੇਤ ਤੋਂ ਕੰਮ ਕਰਕੇ ਘਰ ਪਰਤਿਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਸ਼ਿੰਦਰ ਖ਼ਿਲਾਫ਼ ਭੜਕਾ ਦਿੱਤਾ। ਇਸ ਦੌਰਾਨ ਮੋਹਾਲੀ ਤੋਂ ਆਪਣੇ ਨਾਨਕੇ ਘਰ ਆਈ ਭੈਣ ਪ੍ਰਵੀਨ ਕੌਰ ਨੇ ਵੱਡੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਬਲਜਿੰਦਰ ਨੇ ਭੈਣ ਦੇ ਸਿਰ 'ਤੇ ਕਹੀ ਨਾਲ ਵਾਰ ਕਰ ਦਿੱਤਾ। ਪ੍ਰਵੀਨ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਤੇ ਸਥਾਨਕ ਹਸਪਤਾਲ ਲੈ ਜਾਣ ਮਗਰੋਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਵੀਨ ਮੁਹਾਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ। ਛੁੱਟੀਆਂ ਦੌਰਾਨ ਆਪਣੇ ਦੋ ਬੱਚਿਆਂ ਨਾਲ ਨਾਨਕੇ ਘਰ ਆਈ ਸੀ। ਇਹ ਵੀ ਪੜ੍ਹੋ: ਮੋਹਾਲੀ ਫੇਜ਼ 1 ਸਥਿਤ 66 ਕੇਵੀ ਸਟੇਸ਼ਨ ਨੂੰ ਲੱਗੀ ਭਿਆਨਕ ਅੱਗ, ਵਿਭਾਗ ਨੇ ਲੋਕਾਂ ਤੋਂ ਮੰਗਿਆ ਸਹਿਯੋਗ ਦੂਜੇ ਪਾਸੇ ਡੀਐਸਪੀ ਜਸਵੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਅਤੇ ਪੂਜਾ ਰਾਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋਵੇਂ ਮੁਲਜ਼ਮ ਫ਼ਰਾਰ ਹਨ। -PTC News


Top News view more...

Latest News view more...

PTC NETWORK