Wed, Nov 13, 2024
Whatsapp

ਘਰੇਲੂ ਝਗੜੇ ਦੇ ਚਲਦੇ ਜੀਜਾ ਨੇ ਸਾਲੇ ਦੇ ਮਾਰੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ

Reported by:  PTC News Desk  Edited by:  Jasmeet Singh -- August 20th 2022 04:03 PM
ਘਰੇਲੂ ਝਗੜੇ ਦੇ ਚਲਦੇ ਜੀਜਾ ਨੇ ਸਾਲੇ ਦੇ ਮਾਰੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ

ਘਰੇਲੂ ਝਗੜੇ ਦੇ ਚਲਦੇ ਜੀਜਾ ਨੇ ਸਾਲੇ ਦੇ ਮਾਰੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ

ਬਠਿੰਡਾ, 20 ਅਗਸਤ: ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਪਰਿਵਾਰਕ ਝਗੜੇ ਦੇ ਚੱਲਦੇ ਇੱਕ ਵਿਅਕਤੀ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਿਅਕਤੀ ਜਿਸ ਦਾ ਨਾਂਅ ਗੁਰਲਾਭ ਸਿੰਘ ਦੱਸਿਆ ਜਾ ਰਿਹਾ, ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਕੋਟ ਸ਼ਮੀਰ ਵਿਖੇ ਕਿਸੀ ਪਰਿਵਾਰਕ ਝਗੜੇ ਦੇ ਚੱਲਦਿਆਂ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਫਾਇਰ ਜ਼ਖਮੀ ਦੇ ਮੋਢੇ ਵਿੱਚ ਲੱਗਿਆ ਤੇ ਪਰਿਵਾਰ ਇਸ ਹਮਲੇ ਕਾਰਨ ਸਦਮੇ ਵਿੱਚ ਹੈ। ਬੇਸ਼ੱਕ ਜ਼ਖਮੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਪਰਿਵਾਰ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਸਿਵਲ ਹਸਪਤਾਲ ਦੇ ਡਾਕਟਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਸਵੇਰੇ 11.15 ਦੇ ਕਰੀਬ ਉਨ੍ਹਾਂ ਕੋਲ ਇੱਕ ਮਰੀਜ਼ ਪਹੁੰਚਿਆ ਜਿਸ ਨੇ ਦੱਸਿਆ ਕਿ ਉਸ ਨੂੰ ਮੋਢੇ 'ਚ ਗੋਲੀ ਵੱਜੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਦੀ ਹਾਲਤ ਫ਼ਿਲਹਾਲ ਠੀਕ ਹੈ ਤੇ ਉਸ ਦੇ ਰੈਗੂਲਰ ਟੈੱਸਟ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਥਾਣਾ ਸਦਰ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲਾਭ ਸਿੰਘ ਨਾਮਕ ਵਿਅਕਤੀ 'ਤੇ ਕਿਸੀ ਗਗਨਦੀਪ ਨਾਮਕ ਵਿਅਕਤੀ ਨੇ ਫਾਇਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਆਪਸ ਵਿਚ ਜੀਜਾ-ਸਾਲਾ ਸਨ, ਤੇ ਜੀਜਾ ਗਗਨਦੀਪ ਵੱਲੋਂ ਘਰੇਲੂ ਝਗੜੇ ਦੇ ਚੱਲਦਿਆਂ ਆਪਣੇ ਸਾਲੇ ਲਾਭ ਸਿੰਘ 'ਤੇ ਫਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਵੱਲੋਂ ਜਿਸ ਤਰਾਂ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਓਵੇਂ ਹੀ ਕਾਰਵਾਈ ਹੋਵੇਗੀ। ਇਹ ਵੀ ਪੜ੍ਹੋ: ਮਾਮੇ ਨੇ ਚਾਕੂ ਮਾਰ ਕੇ ਕੀਤੀ ਭਾਣਜੀ ਦੀ ਹੱਤਿਆ, ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀ -PTC News


Top News view more...

Latest News view more...

PTC NETWORK