Wed, Nov 13, 2024
Whatsapp

ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੰਜਾਬ ਨਾਲ ਨਾਤਾ

Reported by:  PTC News Desk  Edited by:  Pardeep Singh -- October 26th 2022 04:05 PM
ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੰਜਾਬ ਨਾਲ ਨਾਤਾ

ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੰਜਾਬ ਨਾਲ ਨਾਤਾ

ਚੰਡੀਗੜ੍ਹ: ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਲੁਧਿਆਣਾ ਨਾਲ ਸਬੰਧਿਤ ਹਨ। ਉਨ੍ਹਾਂ ਦਾ ਪਰਿਵਾਰ 1998 ਵਿੱਚ ਇੰਗਲੈਂਡ ਗਿਆ ਸੀ। ਰਿਸ਼ੀ ਸੁਨਕ ਦਾ ਨਾਨਕਾ ਪਰਿਵਾਰ ਪਿੰਡ ਜੱਸੋਵਾਲ ਸੁਦਾਂ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਰਿਸ਼ੀ ਸੁਨਕ ਦੇ ਨਾਨਾ ਰਘੁਬੀਰ ਸੁਨਕ ਲੁਧਿਆਣਾ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧਿਤ ਸਨ। ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ ਪਰ ਜਦੋਂ ਉਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ। ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇੱਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ ਵਿੱਚ ਰਹਿੰਦੇ ਹਨ।
ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੋ ਕਿ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ।
ਰਿਸ਼ੀ ਸੁਨਕ ਦੇ ਮਾਤਾ ਉਸ਼ਾ ਰਾਣੀ ਦੇ ਚਚੇਰੇ ਭਰਾ ਸੁਭਮ ਬੇਰੀ ਅਤੇ ਉਨ੍ਹਾਂ ਦੀ ਮਾਸੀ ਦੇ ਬੇਟੇ ਰਾਕੇਸ਼ ਸੂਦ ਨੇ ਪੀਟੀਸੀ ਦੀ ਟੀਮ ਨੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ ਅਤੇ ਕਈ ਸਾਲ ਪਹਿਲਾਂ ਹੀ ਉਹ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਦੇ ਤਾਇਆ ਦੇ ਬੇਟੇ ਨੇ ਦੱਸਿਆ ਕਿ ਰਿਸ਼ੀ ਦੀ ਮਾਤਾ ਊਸ਼ਾ ਰਾਣੀ ਉਨ੍ਹਾਂ ਦੀ ਚਚੇਰੀ ਭੈਣ ਹੈ ਉਨ੍ਹਾਂ ਕਿਹਾ ਰਿਸ਼ੀ ਦੇ ਨਾਨਕੇ ਆਲਮਗੀਰ ਕੋਲ ਲੱਗਦੇ ਪਿੰਡ ਜੱਸੋਵਾਲ ਸੂਦ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਹੈ।
ਉਨ੍ਹਾ ਕਿਹਾ ਕਿ ਪਰਿਵਾਰ ਜ਼ਿਆਦਾਤਰ ਵਪਾਰ ਨਾਲ ਸਬੰਧਿਤ ਹੈ। ਉਨ੍ਹਾ ਕਿਹਾ ਕਿ ਸਾਡਾ ਦੇਸ਼ 200 ਸਾਲ ਤੱਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ ਹੈ ਅਤੇ ਹੁਣ ਭਾਰਤੀ ਮੂਲ ਦੇ ਉਨ੍ਹਾ ਦੇ ਪਰਿਵਾਰ ਨਾਲ ਸਬੰਧਿਤ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਰਹੇ ਹਨ ਅਤੇ ਪਰਿਵਾਰ ਲਈ ਮਾਨ ਵਾਲੀ ਗੱਲ ਹੈ।

Top News view more...

Latest News view more...

PTC NETWORK