ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫ਼ਾ
ਚੰਡੀਗੜ੍ਹ: ਬ੍ਰਿਟੇਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਇਸ ਅਹੁਦੇ 'ਤੇ ਸਿਰਫ਼ 42 ਦਿਨ ਹੀ ਰਹਿ ਸਕੀ। ਅਸਤੀਫ਼ਾ ਦੇਣ ਤੋਂ ਬਾਅਦ ਟਰਸ ਨੇ ਕਿਹਾ ਕਿ ਉਹ ਉਹ ਕੰਮ ਨਹੀਂ ਕਰ ਸਕੇ ਜਿਸ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਰਤਾਨੀਆ ਵਿੱਚ ਇੱਕ ਵਾਰ ਫਿਰ ਚੋਣਾਂ ਹੋਣਗੀਆਂ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਦੀ ਸਰਕਾਰ ਤੋਂ ਸੀਨੀਅਰ ਮੰਤਰੀ ਦੇ ਅਸਤੀਫੇ ਅਤੇ ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਦੀ ਤਿੱਖੀ ਆਲੋਚਨਾ ਦੇ ਵੀਰਵਾਰ ਦੇ ਘਟਨਾਕ੍ਰਮ ਤੋਂ ਬਾਅਦ, ਉਸਦੇ (ਟਰੱਸ) ਦੇ ਅਹੁਦੇ 'ਤੇ ਬਣੇ ਰਹਿਣ ਬਾਰੇ ਸ਼ੰਕੇ ਪੈਦਾ ਹੋ ਗਏ ਹਨ। ਪਿਛਲੇ ਮਹੀਨੇ, ਸਰਕਾਰ ਨੇ ਇੱਕ ਆਰਥਿਕ ਯੋਜਨਾ ਪੇਸ਼ ਕੀਤੀ ਸੀ, ਜਿਸ ਦੇ ਅਸਫਲ ਹੋਣ ਨਾਲ ਆਰਥਿਕ ਉਥਲ-ਪੁਥਲ ਅਤੇ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਇਸ ਤੋਂ ਬਾਅਦ ਟਰਸ ਨੂੰ ਵਿੱਤ ਮੰਤਰੀ ਬਦਲਣ ਤੋਂ ਇਲਾਵਾ ਆਪਣੀਆਂ ਕਈ ਨੀਤੀਆਂ ਨੂੰ ਉਲਟਾਉਣਾ ਪਿਆ। ਇਹ ਵੀ ਪੜ੍ਹੋ:ASI ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ, ਮੁਅੱਤਲ ਕਰਕੇ ਕੀਤਾ ਗ੍ਰਿਫ਼ਤਾਰ -PTC News