ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਬੱਦਲ ਫਟਣ ਨਾਲ ਰੁੜ੍ਹਿਆ ਪੁਲ, ਹੜ੍ਹ ਵਰਗੇ ਹਾਲਾਤ
ਮਨਾਲੀ, 25 ਜੁਲਾਈ: ਹਿਮਾਚਲ ਪ੍ਰਦੇਸ਼ ਦੇ ਸੋਲਾਂਗ ਤੋਂ ਮਨਾਲੀ ਨੂੰ ਜੋੜਨ ਵਾਲਾ ਇੱਕ ਲੱਕੜ ਦਾ ਪੁਲ ਸੋਮਵਾਰ ਨੂੰ ਸ਼ਹਿਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਵਹਿ ਗਿਆ।
ਹਾਸਿਲ ਜਾਣਕਾਰੀ ਮੁਤਾਬ ਮਨਾਲੀ 'ਚ ਪਲਚਨ ਸੇਰੀ ਨਾਲੇ 'ਤੇ ਬੱਦਲ ਫੱਟ ਗਿਆ। ਖ਼ਬਰਾਂ ਮੁਤਾਬਿਕ ਬੱਦਲ ਫਟਣ ਕਾਰਨ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਲਈ ਕਿਹਾ ਹੈ। ਬੱਦਲ ਫਟਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਵਸੇ ਕਈ ਘਰਾਂ ਵਿੱਚ ਪਾਣੀ ਵੜ ਗਿਆ।Cloudburst near Manali: Cloudburst in Seri Nala in Palchan near Manali, today morning. The water level of Beas river also increased due to this. No loss of life.#cloudburst #flashflood #flood #seri #manali #monsoon #flood #palchan #himachal #unsafe #landslide #rain pic.twitter.com/cypkRscBcZ — WildCone (@thewildcone) July 25, 2022
ਤਿੰਨ ਹਫ਼ਤੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕ ਰੁੜ੍ਹ ਗਏ ਸਨ ਅਤੇ ਕਈ ਮਾਰੇ ਗਏ ਸਨ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਿਤ ਹਾਦਸਿਆਂ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਲਾਪਤਾ ਹੋਣ ਦਾ ਖ਼ਦਸ਼ਾ ਹੈ।#WATCH | After heavy rainfall through the night, the water levels of Beas river flowing next to Manali in Himachal Pradesh rise. Visuals from Vashisht Chowk of Manali pic.twitter.com/1GbjG8C45U
— ANI (@ANI) July 25, 2022
ਮਨੀਕਰਨ ਵਿੱਚ ਘੱਟੋ-ਘੱਟ ਚਾਰ ਲੋਕਾਂ ਦੇ ਵਹਿ ਜਾਣ ਦਾ ਖ਼ਦਸ਼ਾ ਹੈ ਅਤੇ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਪਾਰਵਤੀ ਨਦੀ ਦੇ ਪਾਰ ਪੁਲ ਨੂੰ ਨੁਕਸਾਨ ਪਹੁੰਚਿਆ ਸੀ। -PTC NewsIncessant overnight rains led to a devastating #cloudburst-like situation in the Parvati Valley of #Kullu district, #HimachalPradesh. The subsequent flash floods & landslides washed away at least seven people. Details: https://t.co/bxWESh16VR pic.twitter.com/uKakGsXkdp Thread? — The Weather Channel India (@weatherindia) July 6, 2022