ਪੈਟਰੋਲ ਮਹਿੰਗਾ ਹੋਣ 'ਤੇ ਪ੍ਰੇਮਿਕਾ ਨੂੰ ਮਿਲਣ ਨਹੀਂ ਜਾ ਰਿਹੈ ਪ੍ਰੇਮੀ, ਸੋਸ਼ਲ ਮੀਡੀਆ 'ਤੇ ਵਾਇਰਲ
ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਜਨਤਾ ਕਾਫੀ ਪਰੇਸ਼ਾਨ ਹੈ ਤੇ ਹੈਰਾਨ ਵੀ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵੱਧ ਰਹੀਆਂ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ ਉਤੇ ਇਸ ਦੇ ਰੀਐਕਸ਼ਨ ਵੀ ਦੇਖੇ ਜਾ ਰਹੇ ਹਨ। ਮਹਿੰਗਾਈ ਕਾਰਨ ਲੋਕ ਆਪਣੀਆਂ ਭਾਵਨਾਵਾਂ ਨੂੰ ਸੋਸ਼ਲ ਮੀਡੀਆ ਰਾਹੀਂ ਜ਼ਾਹਿਰ ਕਰ ਰਹੇ ਹਨ। ਸੋਸ਼ਲ ਮੀਡੀਆ ਉਤੇ ਇਸ ਨਾਲ ਸਬੰਧਤ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਤੁਸੀ ਆਪਣਾ ਹਾਸਾ ਰੋਕ ਨਹੀਂ ਪਾਓਗੇ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਦੀ ਗੱਲ ਕਰਦੇ ਹੋਏ ਕਹਿੰਦਾ ਹੈ ਕਿ ਪੈਟਰੋਲ ਮਹਿੰਗਾ ਹੋਣ ਕਾਰਨ ਮਿਲਣਾ ਮੁਸ਼ਕਲ ਹੈ। ਹੁਣ ਮਿਲਣ ਲਈ ਅੱਧੀ ਦੂਰੀ ਤੁਹਾਨੂੰ ਤੈਅ ਕਰ ਹੋਵੇਗੀ। ਇਸ ਗਾਣੇ ਉਤੇ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਨੌਜਵਾਨ ਗਾਣਾ ਗਾ ਕੇ ਪੈਟਰੋਲ ਦੀ ਕਹਾਣੀ ਦੱਸ ਰਿਹਾ ਹੈ। ਹਾਲਾਂਕਿ ਇਹ ਇਕ ਕ੍ਰੇਟਿਵ ਵੀਡੀਓ ਹੈ ਪਰ ਦੇਸ਼ ਦੀ ਸੱਚਾਈ ਇਹੀ ਹੈ। ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅਜਿਹੇ ਵਿੱਚ ਜਨਤਾ ਸਰਕਾਰ ਤੋਂ ਕੰਟਰੋਲ ਕਰਨ ਦੀ ਗੁਜ਼ਾਰਿਸ਼ ਕਰ ਰਹੀ ਹੈ। ਇਸ ਨੌਜਵਾਨ ਦਾ ਨਾਮ ਵਿਸ਼ਵਜੀਤ ਪ੍ਰਤਾਪ ਸਿੰਘ ਹੈ। ਬਿਹਾਰ ਦੇ ਰਹਿਣ ਵਾਲੇ ਹਨ, ਇਨ੍ਹਾਂ ਦੇ ਕਈ ਵੀਡੀਓਜ਼ ਸਮਾਜਿਕ ਮੁੱਦੇ ਉਤੇ ਵਾਇਰਲ ਹੋਏ ਹਨ। ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਤੇ ਇਸ ਕਾਰਨ ਹੋਰ ਚੀਜ਼ਾਂ ਦਾ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ। ਇਸ ਕਾਰਨ ਲੋਕਾਂ ਦਾ ਬਜਟ ਗੜਬੜ ਹੋ ਗਿਆ ਹੈ। ਇਹ ਵੀ ਪੜ੍ਹੋ : 2012 ਛਾਵਲਾ ਬਲਾਤਕਾਰ ਮਾਮਲਾ: ਸੁਪਰੀਮ ਕੋਰਟ ਨੇ 3 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ 'ਤੇ ਫੈਸਲਾ ਸੁਰੱਖਿਅਤ ਰੱਖਿਆ