ਮੁੰਡੇ ਨੇ ਗਰਭਵਤੀ ਕੁੱਤੀ ਦੇ ਪੇਟ 'ਚ ਰਾਡ ਮਾਰ ਉਤਾਰਿਆ ਮੌਤ ਦੇ ਘਾਟ, ਮਾਮਲਾ ਦਰਜ
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਡੇ ਵੀ ਹੋਸ਼ ਉਡਾ ਦਵੇਗਾ। ਅੰਮ੍ਰਿਤਸਰ ਸਥਿਤ ਲੋਹਗੜ੍ਹ ਇਲਾਕੇ 'ਚ ਇੱਕ ਨੌਜਵਾਨ ਨੇ ਬਿਨਾਂ ਕਿਸੇ ਕਾਰਨ ਗਰਭਵਤੀ ਕੁੱਤੀ ਦੇ ਢਿੱਡ 'ਚ ਰਾਡ ਮਾਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ ਇਸ ਘਟਨਾ ਵਿੱਚ ਕੁੱਤੀ ਦੇ ਪੇਟ 'ਚ ਪਲ ਰਹੇ ਬਚੇ ਵੀ ਹਲਾਕ ਹੋ ਗਏ। ਸ਼ਿਕਾਇਤ ਮਗਰੋਂ ਥਾਣਾ ਡੀ-ਡਵੀਜ਼ਨ ਦੀ ਪੁਲਿਸ ਨੇ ਲੋਹਗੜ੍ਹ ਦੀ ਗਲੀ ਜੀਵਨ ਮੀਆਂ ਵਾਸੀ ਸੁਨੀਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਘਟਨਾ ਬੀਤੀ ਰਾਤ 11 ਵਜੇ ਦੀ ਹੈ ਜਦੋਂ ਗਲੀ ਵਿੱਚ ਇੱਕ ਅਵਾਰਾ ਕੁੱਤੀ ਲਗਾਤਾਰ ਹੀ ਭੌਂਕ ਰਹੀ ਸੀ। ਦੋਸ਼ੀ ਸੁਨੀਲ ਕੁਮਾਰ ਨਾਮਕ ਇਸ ਸ਼ਖ਼ਸ ਉਸਦੇ ਭੌਕਣ ਨਾਲ ਇਨ੍ਹੀ ਖੁੰਦਕ ਚੜ੍ਹੀ ਕਿ ਉਸਨੇ ਕੁੱਤੀ ਨੂੰ ਭੌਂਕਦੇ ਦੇਖ ਇੱਕ ਰਾਡ ਲਿਆ ਜਾਨਵਰ 'ਤੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਕੁੱਤੀ ਉਥੇ ਹੀ ਡਿੱਗ ਪਈ ਅਤੇ ਖੂਨ ਵਹਿਣ ਕਰਕੇ ਖੂਨ ਨਾਲ ਲਥਪਥ ਹੋ ਗਈ। ਸਥਾਨਕ ਨਿਵਾਸੀਆਂ ਨੇ ਤੁਰੰਤ ਹੀ ਕੁੱਤੀ ਨੂੰ ਨੇੜਲੇ ਜਾਨਵਰਾਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ। ਇਨ੍ਹਾਂ ਹੀ ਨਹੀਂ ਇਸ ਦੌਰਾਨ ਉਸ ਦੇ ਪੇਟ 'ਚ ਮੌਜੂਦ ਕਤੂਰਿਆਂ ਦੀ ਵੀ ਉਸ ਹਲਾਤ ਵਿੱਚ ਹੀ ਮੌਤ ਹੋ ਗਈ। ਇਹ ਵੀ ਪੜ੍ਹੋ: ਦਿੱਲੀ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ ਪੁਲਿਸ ਨੇ ਘਟਨਾ ਵਾਲੀ ਥਾਂ ਨੇੜੇ ਰਹਿਣ ਵਾਲੇ ਸੰਗੀਤ ਕੁਮਾਰ ਦੀ ਸ਼ਿਕਾਇਤ ’ਤੇ ਸੁਨੀਲ ਖ਼ਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਚਸ਼ਮਦੀਦ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਹੀ ਵਾਪਰੀ। ਅਗਲੀ ਕਾਰਵਾਈ ਜਾਰੀ ਹੈ। -PTC News