Mon, Dec 23, 2024
Whatsapp

ਦੋ ਲੜਕਿਆਂ ਦੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਨੇ ਬਦਲਿਆ ਆਪਣਾ ਲਿੰਗ

Reported by:  PTC News Desk  Edited by:  Jasmeet Singh -- March 30th 2022 08:32 PM -- Updated: March 30th 2022 08:36 PM
ਦੋ ਲੜਕਿਆਂ ਦੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਨੇ ਬਦਲਿਆ ਆਪਣਾ ਲਿੰਗ

ਦੋ ਲੜਕਿਆਂ ਦੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਨੇ ਬਦਲਿਆ ਆਪਣਾ ਲਿੰਗ

ਸ੍ਰੀ ਅਮ੍ਰਿਤਸਰ ਸਾਹਿਬ, 30 ਮਾਰਚ 2022: ਅੰਮ੍ਰਿਤਸਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਵਿਆਹ ਦੇ ਬਹਾਨੇ ਆਪਣੇ ਹੀ ਦੋਸਤ ਰਵੀ ਨੂੰ ਲੜਕੇ ਤੋਂ ਲੜਕੀ ਬਣਾ ਲਿਆ ਅਤੇ ਬਾਅਦ 'ਚ ਉਸ ਨਾਲ ਵਿਆਹ ਕਰਵਾ ਲਿਆ, ਫਿਲਹਾਲ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਿਆ ਹੈ ਅਤੇ ਪੁਲਿਸ ਰਵੀ ਜੋ ਹੁਣ ਰੀਆ ਹੈ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੀ ਹੈ।



ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਇੱਕ ਹੋਰ ਵੱਡਾ ਫੈਸਲਾ- ਇੱਕ ਸਾਲ ਤੋਂ ਵੱਧ ਇੱਕ ਸੀਟ 'ਤੇ ਨਹੀਂ ਰਹਿਣਗੇ ਕਰਮਚਾਰੀ

ਤਿੰਨ ਸਾਲ ਪਹਿਲਾਂ ਜੋ ਹੁਣ ਰੀਆ ਹੈ ਉਹ ਰਵੀ ਸੀ ਅਤੇ ਆਪਣੇ ਦੋਸਤ ਅਰਜੁਨ ਨਾਲ ਜਾਗਰਣ ਵਿੱਚ ਕੰਮ ਕਰਦੀ ਸੀ ਅਤੇ ਹੌਲੀ-ਹੌਲੀ ਅਰਜੁਨ ਅਤੇ ਰਵੀ ਦੋਵੇਂ ਰਿਸ਼ਤੇ ਵਿੱਚ ਆ ਗਏ ਅਤੇ ਅਰਜੁਨ ਨੇ ਰਵੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਪਹਿਲਾਂ ਅਰਜੁਨ ਨੇ ਰਵੀ ਨੂੰ ਆਖਿਆ ਕਿ ਉਹ ਮੁੰਡੇ ਤੋਂ ਕੁੜੀ ਬਣ ਜਾਵੇ, ਫਿਰ ਉਹ ਉਸ ਨਾਲ ਵਿਆਹ ਕਰੇਗਾ। ਜਿਸਤੋਂ ਬਾਅਦ ਪਿਆਰ ਦਾ ਮਾਰੀਆ ਰਵੀ ਤੋਂ ਰੀਆ ਬਣ ਗਿਆ।


ਰੀਆ ਨੇ ਦੱਸਿਆ ਕਿ ਉਸ ਦਾ ਪਹਿਲਾ ਨਾਂ ਰਵੀ ਸੀ ਪਰ ਲਿੰਗ ਬਦਲਣ ਤੋਂ ਬਾਅਦ ਅਰਜੁਨ ਨੇ ਉਸਦਾ ਨਾਂ ਬਦਲ ਕੇ ਰੀਆ ਜੱਟੀ ਰੱਖ ਦਿੱਤਾ। ਅਰਜੁਨ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਦੋਵਾਂ ਦੇ ਵਿਆਹ ਮਗਰੋਂ ਅਰਜੁਨ ਦੇ ਪਰਿਵਾਰ ਨੇ ਰੀਆ ਨੂੰ ਸਵੀਕਾਰ ਵੀ ਕਰ ਲਿਆ ਪਰ ਕੁਝ ਦਿਨਾਂ ਬਾਅਦ ਅਰਜੁਨ ਨੇ ਉਸ ਨੂੰ ਛੱਡ ਦਿੱਤਾ ਅਤੇ ਹੁਣ ਉਹ ਉਸ ਨੂੰ ਕਿੰਨਰਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ ਪਰ ਰੀਆ ਦਾ ਕਹਿਣਾ ਹੈ ਕਿ ਉਹ ਅਰਜੁਨ ਦੇ ਨਾਲ ਰਹਿਣਾ ਚਾਹੁੰਦੀ ਹੈ ਕਿਉਂਕਿ ਉਹਨੇ ਉਸੇ ਲਈ ਤਾਂ ਆਪਣੀ ਜ਼ਿੰਦਗੀ ਬਰਬਾਦ ਕੀਤੀ।

ਇਹ ਵੀ ਪੜ੍ਹੋ: ਟੋਲ ਟੈਕਸ ਵਿੱਚ 10 ਤੋਂ 18 ਫੀਸਦੀ ਵਾਧਾ ਮੋਦੀ ਸਰਕਾਰ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ

ਉਕਤ ਜਸਬੀਰ ਸਿੰਘ ਇੰਸਪੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਕਿ ਰਵੀ ਨੇ ਆਪਣਾ ਲਿੰਗ ਬਦਲ ਲਿਆ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


-PTC News


Top News view more...

Latest News view more...

PTC NETWORK