ਸਿੱਧੂ ਮੂਸੇਵਾਲੇ ਦੇ ਨਵੇਂ ਗੀਤ 'SYL' ਦੀ ਕੰਟਰੋਵਰਸੀ ਦੇ ਵਿਚਕਾਰ ਗਾਣੇ ਦੇ ਹੱਕ 'ਚ ਨਿੱਤਰੇ ਮੁੱਕੇਬਾਜ਼ ਵਿਜੇਂਦਰ
ਮਨੋਰੰਜਨ/ਖੇਡ ਜਗਤ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜ਼ਿਆਦਾਤਰ ਗੀਤਾਂ ਵਾਂਗ, 'SYL' ਵੀ ਵਿਵਾਦਪੂਰਨ ਪੈੜਾਂ ਨੂੰ ਨੱਪਦਾ ਹੈ। ਪੰਜਾਬੀ ਗਾਇਕ ਸ਼ੁਬਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਵਾਂ ਟ੍ਰੈਕ 'SYL' ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਪਹਿਲਾ ਗੀਤ ਹੈ। ਜਿਸ ਵਿਚ ਪਾਣੀ ਦੇ ਝਗੜੇ, ਅਣਵੰਡੇ ਪੰਜਾਬ, 1984 ਦੇ ਸਿੱਖ ਦੰਗਿਆਂ, ਸਿੱਖ ਖਾੜਕੂਆਂ, ਸਿੱਖ ਕੈਦੀਆਂ ਅਤੇ ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ 'ਤੇ ਸਿੱਖ ਝੰਡਾ ਲਹਿਰਾਉਣ ਦੀ ਸੰਬੰਧਿਤ ਗੱਲਾਂ ਆਖੀਆਂ ਗਾਈਆਂ ਹਨ। ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀਆਂ ਬੇਟੇ ਦੀਆਂ ਤਸਵੀਰਾਂ, ਪੋਸਟ ਵਿਚ ਲੱਗਿਆ ਵਧਾਈਆਂ ਦਾ ਜਮਾਵੜਾ ਪਰ ਇਨ੍ਹਾਂ ਮੁੰਦਿਆਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੀ ਸੋਚਣੀ 'ਚ ਕਿਤੇ ਨਾ ਕਿਤੇ ਮੁੱਕੇਬਾਜ਼ ਵਿਜੇਂਦਰ ਨੂੰ ਭੰਬਲਭੂਸਾ ਵਿਖਾਈ ਦਿੱਤਾ, ਤਾਂ ਹੀ ਤਾ ਉਨ੍ਹਾਂ ਮਰਹੂਮ ਗਾਇਕ ਦੇ ਅਲਫਾਜ਼ਾਂ ਦੀ ਬੜੇ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ। ਉਨ੍ਹਾਂ ਸਮਝਾਇਆ ਵੀ ਇਹ ਗੀਤ ਪੰਜਾਬ ਅਤੇ ਹਰਿਆਣਾ ਵਿਚਕਰ SYL ਨੂੰ ਲੈ ਕੇ ਸਿਆਸੀ ਜੰਗ ਛੇੜਨ ਵਾਲੇ ਅਤੇ ਇਸ ਮੁੱਦੇ 'ਤੇ ਹੁਣ ਵੀ ਸਿਆਸਤ ਕਰਨ ਵਾਲੇ ਲੋਕਾਂ ਨੂੰ ਸਾੜ ਪਾਉਂਦਾ ਤੇ ਆਮ ਲੋਕ ਇਸਨੂੰ ਹਰਿਆਣਵੀ ਅਤੇ ਪੰਜਾਬੀਆਂ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਲੜਾਈ ਦੇ ਨਜ਼ਰੀਏ ਨਾਲ ਨਾ ਵੇਖਣ। ਆਪਣੀ ਅਧਿਕਾਰਿਤ ਸ਼ੋਸ਼ਲ ਮੀਡੀਆ ਪੋਸਟ ਵਿਚ ਵਿਜੇਂਦਰ ਲਿਖਦੇ ਨੇ "ਕਿ ਸਿੱਧੂ ਮੂਸੇਵਾਲੇ ਦੇ ਗੀਤ SYL ਦੀ ਲਾਈਨ 'ਉਨ੍ਹਾਂ ਚਿਰ ਪਾਣੀ ਛੱਡੋ, ਤੁਪਕਾ ਨੀ ਦਿੰਦੇ' ਨੂੰ ਲੈਕੇ ਲੋਕਾਂ ਵਿਚ ਕੰਫਊਸ਼ਨ ਹੈ, ਕਿ ਪਾਣੀ ਦਾ ਤੁਪਕਾ ਕਿਸਨੂੰ ਨਹੀਂ ਦੇਣ ਨੂੰ ਕਿਹਾ ਹੈ? ਹਰਿਆਣਾ ਨੂੰ? ਤਾਂ ਇਸ ਲਾਈਨ ਦਾ ਅਰਥ ਸਮਝਣ ਲਈ "ਸਾਨੂੰ ਸਾਡਾ ਪਿਛੋਕੜ, ਅਤੇ ਸਦਾ ਲਾਣਾ ਦੇ ਦਿਓ, ਚੰਡੀਗੜ੍ਹ, ਹਿਮਾਚਲ ਅਤੇ ਹਰਿਆਣਾ ਦੇ ਦਿਓ" ਨੂੰ ਧਿਆਨ ਨਾਲ ਸੁਣੋ ਕੇ ਸ਼ੁਰੂਆਤ ਤੋਂ ਹੀਂ ਪਰਿਵਾਰ ਨੂੰ ਇੱਕ ਕਰਨ ਨੂੰ ਕਿਹਾ ਹੈ।" ਉਨ੍ਹਾਂ ਅੱਗੇ ਲਿਖਿਆ ਕਿ, "ਠੀਕ ਇਸਦੀ ਅਗਲੀ ਲਾਈਨ 'ਚ ਹੀ ਉਸਨੇ ਅੰਗਰੇਜ਼ੀ ਸ਼ਬਦ 'ਸਾਵ੍ਰਿਨ੍ਟੀ' ਦਾ ਇਸਤੇਮਾਲ ਕੀਤਾ ਹੈ। ਜਾਨੀ ਕਿ ਸਾਡਾ ਪਰਿਵਾਰ (ਰਾਜ) ਇੱਕ ਕਰ ਦਿਓ ਅਤੇ ਸਮਪ੍ਰਭੁਤਾ ਦੇ ਦਿਓ। ਅਸੀਂ ਆਪਣਾ ਮਸਲਾ ਖ਼ੁਦ ਹੱਲ ਕਰ ਲਿਆਂਗੇ। ਇਸ ਗਾਣੇ 'ਚ ਇੱਕ ਲਾਈਨ ਹੋਰ ਹੈ - "ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾਂ, ਟੋਪੀ ਵਾਲਿਓ" ਇਸਨੂੰ ਵੀ ਸਮਝਣ ਦੀ ਲੋੜ ਹੈ। ਪੱਗ (ਪਗੜੀ) ਨੂੰ ਸਿਰਫ਼ ਸਿੱਖੀ ਨਾਲ ਨਾਲ ਜੋੜ ਕੇ ਨਾ ਵੇਖਿਓ, ਹਰਿਆਣਾ/ਰਾਜਸਥਾਨ 'ਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਅਤੇ ਟੋਪੀ ਵਾਲੇ ਨੇ ਇਹ ਨੇਤਾ, ਜੋ ਸਾਨੂੰ ਆਪਸ ਵਿਚ ਲੜਾਉਂਦੇ ਹਨ।" ਸਿਰਫ ਇਨ੍ਹਾਂ ਹੀ ਨਹੀਂ ਆਪਣੇ ਸੁਨੇਹੇ 'ਚ ਅੰਤ 'ਚ ਵਿਜੇਂਦਰ ਨੇ ਇੱਕ ਨੋਟ ਕਰਨ ਵਾਲਾ ਨੁਕਤਾ ਵੀ ਸਾਂਝਾ ਕੀਤਾ ਜਿਸਦੇ ਅਰਥ ਨੇ ਕਿ ਇਸ ਗੀਤ ਨਾਲ ਉਨ੍ਹਾਂ ਹੀ ਲੋਕਾਂ ਨੂੰ ਸਾੜਾ ਮੱਚ ਰਿਹਾ ਜਿਨ੍ਹਾਂ ਲੋਕਾਂ ਨੂੰ ਪੰਜਾਬ, ਹਰਿਆਣਾ, ਪੱਛਮ ਯੂਪੀ ਦੇ ਕਿਸਾਨਾਂ 'ਚ ਅੱਤਵਾਦ ਦਿਖਦਾ ਸੀ। ਇਹ ਵੀ ਪੜ੍ਹੋ: SSR Case: NCB ਨੇ ਅਦਾਲਤ 'ਚ ਰੀਆ ਚੱਕਰਵਰਤੀ 'ਤੇ ਲਗਾਏ ਦੋਸ਼, ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ ਮਰਹੂਮ ਗਾਇਕ ਦੇ ਇਸ ਗੀਤ ਨੂੰਪਹਿਲੇ 5 ਮਿੰਟਾਂ 'ਚ 4.50 ਲੱਖ ਲੋਕਾਂ ਨੇ ਦੇਖਿਆ ਅਤੇ 3.24 ਲੱਖ ਲੋਕਾਂ ਨੇ ਪਸੰਦ ਕੀਤਾ। ਗੀਤ 'ਤੇ ਲੱਖਾਂ ਲੋਕਾਂ ਦੇ ਕੁਮੈਂਟ ਆ ਚੁੱਕੇ ਹਨ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ, ਪੰਜਾਬ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਉਸਦੇ ਕਤਲ ਦਾ ਮੁੱਖ ਸਾਜਿਸ਼ਕਰਤਾ ਕਰਾਰਿਆ ਹੈ। -PTC News