ਬੋਰਿਸ ਜੌਨਸਨ ਦੇ ਤੀਜੇ ਵਿਆਹ ਦੀ ਤਰੀਕ ਆਈ ਸਾਹਮਣੇ, ਖ਼ਾਸ ਲੋਕਾਂ ਦੀ ਰਹੇਗੀ ਸ਼ਮੂਲੀਅਤ
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਲਦ ਹੀ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ ਅਤੇ ਇਹ ਵਿਆਹ ਦੀ ਤਰੀਕ ਅਗਲੇ ਸਾਲ ਯਾਨੀ ਕਿ 2022 ਦੇ ਜੁਲਾਈ ਮਹੀਨੇ ਦੀ ਤੈਅ ਕੀਤੀ ਹੈ। ਉਹਨਾਂ ਦਾ ਵਿਆਹ ਮੰਗੇਤਰ ਕੈਰੀ ਸਾਇਮੰਡਸ ਨਾਲ ਹੋਵੇਗਾ । ਇਕ ਨਿਜੀ ਅਖਬਾਰ ਦੇ ਹਵਾਲੇ ਤੋਂ ਗੱਲ ਕੀਤੀ ਜਾਵੇ ਤਾਂ ਜਾਨਸਨ ਅਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਕਰਨਗੇ।
Read more :ਮਿਲਖਾ ਸਿੰਘ ਹਸਪਤਾਲ ਮੁਹਾਲੀ ’ਚ ਦਾਖਲ, ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸਿਹਤਯਾਬੀ ਦੀ ਕਾਮਨਾ
ਜ਼ਿਕਰਯੋਗ ਹੈ ਕਿ ਫਰਵਰੀ 2020 ਵਿਚ ਜਾਨਸਨ ਅਤੇ ਉਹਨਾਂ ਦੀ ਪ੍ਰੇਮਿਕਾ ਕੈਰੀ ਸਾਇਮੰਡਸ ਨੇ ਕੁੜਮਾਈ ਕੀਤੀ ਸੀ। ਦੋਹਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ। ਬੋਰਿਸ ਜਾਨਸਨ ਦੀ ਉਮਰ 56 ਸਾਲ ਹੈ ਜਦਕਿ ਉਹਨਾਂ ਦੀ ਮੰਗੇਤਰ ਦੀ ਉਮਰ 33 ਸਾਲ ਹੈ। 2019 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਜਾਨਸਨ ਅਤੇ ਸਾਇਮੰਡਸ ਡਾਊਨਿੰਗ ਸਟ੍ਰੀਟ ਵਿਚ ਇਕੱਠੇ ਰਹਿ ਰਹੇ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਮ ਬਿਲਫ੍ਰੇਡ ਲੌਰੀ ਨਿਕੋਲਸ ਜਾਨਸਨ ਹੈ। ਪਿਛਲੇ ਸਾਲ ਹੀ ਸਾਇਮੰਡਸ ਨੇ ਬਿਲਫ੍ਰੇਡ ਨੂੰ ਜਨਮ ਦਿੱਤਾ ਸੀ।
Read More : ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ ‘ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ…
ਇਥੇ ਦਸਣਯੋਗ ਹੈ ਕਿ ਜੌਨਸਨ ਦਾ ਪਹਿਲਾ ਵਿਆਹ ਮਾਰਿਨਾ ਵ੍ਹੀਲਰ ਨਾਲ ਹੋਇਆ ਸੀ ਅਤੇ ਦੋਹਾਂ ਦੇ ਚਾਰ ਬੱਚੇ ਹਨ। ਵਿਆਹ ਦੇ 25 ਸਾਲ ਬਾਅਦ ਸਤੰਬਰ 2018 ਵਿਚ ਜਾਨਸਨ ਅਤੇ ਮਾਰਿਨਾ ਨੇ ਤਲਾਕ ਲਿਆ ਸੀ । ਸਟੇਫਨੀ ਦੀ ਮਾਂ ਬੋਰਿਸ ਜਾਨਸਨ ਦੀ ਸਲਾਹਕਾਰ ਸੀ।
ਮਾਰਿਨਾ ਤੋਂ ਤਲਾਕ ਦੇ ਬਾਅਦ ਜਾਨਸਨ ਨੇ ਏਲੇਗਰਾ ਮੋਸਟਿਨ ਓਵੇਨ ਨਾਲ ਦੂਜਾ ਵਿਆਹ ਕੀਤਾ ਸੀ। ਸਤੰਬਰ 2018 ਵਿਚ ਸਾਬਕਾ ਟੋਰੀ ਕਮਿਊਨੀਕੇਸ਼ਨ ਪ੍ਰਮੁੱਖ ਕੇਰੀ ਸਾਇਮੰਡਸ ਨਾਲ ਉਹਨਾਂ ਦੇ ਸੰਬੰਧਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਅਤੇ ਬਾਅਦ ਵਿਚ ਉਹ ਨਾਲ ਰਹਿਣ ਲੱਗੇ ਸਨ। ਕੇਰੀ ਸਾਇਮੰਡਸ ਪ੍ਰਧਾਨ ਮੰਤਰੀ ਜਾਨਸਨ ਦੀ ਤੀਜੀ ਪਤਨੀ ਹੋਵੇਗੀ।