ਮੁਹਾਲੀ 'ਚ ਬੈਸਟੇਕ ਮਾਲ 'ਚ ਮਿਲੀ ਬੰਬ ਦੀ ਸੂਚਨਾ, ਮੌਕ ਡਰਿੱਲ ਕਰਕੇ ਬੰਬ ਨਕਾਰਾ ਕਰਨ ਦੀ ਦਿੱਤੀ ਟ੍ਰੇਨਿੰਗ
ਮੁਹਾਲੀ: ਮੁਹਾਲੀ ਦੇ 11 ਫੇਸ ਬੈਸਟੇਕ ਮਾਲ 'ਚ ਦੇਰ ਸ਼ਾਮ ਅਚਾਨਕ ਬੰਬ ਦੀ ਸੂਚਨਾ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਬੰਬ ਸਕੁਐਡ ਅਤੇ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਮਾਲ ਨੂੰ ਚਾਰੇ ਪਾਸਿਓਂ ਖਾਲੀ ਕਰਵਾ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਕੁਝ ਘੰਟੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਮੌਕ ਡਰਿੱਲ ਸੀ ਜਿਸ ਵਿੱਚ ਬੰਬ ਸਕੁਐਡ ਦੇ ਨਾਲ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਕਰੀਬ 2 ਘੰਟੇ ਤੱਕ ਚੱਲੀ ਇਸ ਡਰਿੱਲ ਤੋਂ ਪਹਿਲਾਂ ਲੋਕ ਡਰ ਗਏ। ਬਾਅਦ ਵਿੱਚ ਪਤਾ ਲੱਗਾ ਕਿ ਇਹ ਮੌਕ ਡਰਿੱਲ ਹੈ।
(ਅੰਕੁਸ਼ ਮਹਾਜਨ ਦੀ ਰਿਪੋਰਟ)
-PTC News