ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਸਾਈਕਲ, ਦੇਖੋ ਤਸਵੀਰਾਂ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਸਾਈਕਲ, ਦੇਖੋ ਤਸਵੀਰਾਂ,ਮੋਗਾ: ਮੋਗਾ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਅੱਜ 50 ਜ਼ਰੂਰਤਮੰਦ ਲੋਕਾਂ ਨੂੰ ਸਾਈਕਲ ਵੰਡੇ ਗਏ। ਇਸ ਮੋਕੇ ਸਾਈਕਲ ਹਾਸਿਲ ਕਰਨ ਵਾਲਿਆਂ 'ਚ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਮਜ਼ਦੂਰ ਵੀ ਸ਼ਾਮਿਲ ਸਨ। ਸਾਈਕਲ ਹਾਸਿਲ ਕਰਨ ਵਾਲਿਆ ਵਲੋ ਸੋਨੂ ਸੂਦ ਦਾ ਧਨਵਾਦ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੋਨੂੰ ਸੂਦ ਨੇ ਦੱਸਿਆ ਕਿ ਸਾਈਕਲ ਚਲਾਉਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਹਰ ਇਨਸਾਨ ਨੂੰ ਸਾਈਕਲ ਜਰੂਰ ਚਲਾਉਣਾ ਚਾਹੀਦਾ ਹੈ।ਇਸੇ ਸੋਚ ਨੂੰ ਲੈ ਕੇ ਉਹਨਾਂ ਜ਼ਰੂਰਤਮੰਦ ਬੱਚਿਆਂ ਅਤੇ ਹੋਰਨਾ ਨੂੰ ਸਾਈਕਲ ਵੰਡੇ ਹਨ।
ਰਾਜਨੀਤੀ 'ਚ ਆਉਣ 'ਤੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਰਾਜਨੀਤੀ ਪਾਰਟੀਆਂ ਵੱਲੋਂ ਉਹਨਾਂ ਨਾਲ ਸੰਪਰਕ ਤਾਂ ਕੀਤਾ ਜਾ ਰਿਹਾ ਹੈ। ਪਰ ਅਜੇ ਉਹਨਾਂ ਨੂ ਹੋਰ ਬਹੁਤ ਰੁਝੇਵੇ ਹਨ। ਇਸ ਕਰਕੇ ਅਜੇ ਉਹ ਰਾਜਨੀਤੀ 'ਚ ਨਹੀ ਆ ਸਕਦੇ।
ਉਥੇ ਹੀ ਸਾਈਕਲ ਹਾਸਿਲ ਕਰਨ ਵਾਲੇ ਬੱਚਿਆਂ ਨੇ ਦੱਸਿਆ ਕੀ ਉਹਨਾਂ ਨੂੰ ਸਕੂਲ ਜਾਣ ;ਲੱਗੇ ਦੇਰ ਹੋ ਜਾਂਦੀ ਸੀ ਪਰ ਹੁਣ ਉਹ ਸਾਈਕਲ 'ਤੇ ਸਮੇ 'ਤੇ ਸਕੂਲ ਜਾ ਸਕਣਗੇ।
-PTC News