ਜਲੰਧਰ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਤਲ ਦਾ ਖਦਸ਼ਾ
ਜਲੰਧਰ, 13 ਜੂਨ: ਪੰਜਾਬ ਦੇ ਜਲੰਧਰ-ਕਪੂਰਥਲਾ ਰੋਡ 'ਤੇ ਰਾਜਨਗਰ ਨੇੜੇ ਬਿਸਤ-ਦੁਆਬ ਨਹਿਰ 'ਚ ਸਵੇਰੇ ਤੜਕੇ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਹ ਵੀ ਪੜ੍ਹੋ: ਅਮਰਿੰਦਰ ਰਾਜਾ ਵੜਿੰਗ ਨੇ ਈਡੀ ਨੂੰ ਦਿੱਤਾ ਨਵਾਂ ਨਾਮ, ਕਿਹਾ 'ਈਡੀ ਮੋਦੀ ਜੀ ਦੀ ਇਲੈਕਸ਼ਨ ਮੈਨਜਮੈਂਟ ਕੰਪਨੀ' ਨਹਿਰ 'ਚ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਰਾਜਨਗਰ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਪੁਲਿਸ ਨੂੰ ਲਾਸ਼ ਬਾਹਰ ਕੱਢਣ ਲਈ ਵੀ ਖ਼ਾਸੀ ਮਿਹਨਤ ਕਰਨੀ ਪਈ ਪਹਿਲਾਂ ਤਾਂ ਲਾਸ਼ ਨੂੰ ਕੱਢਣ ਲਈ ਜੇਸੀਬੀ ਮੰਗਵਾਉਣੀ ਪਈ ਫਿਰ ਨਹਿਰੀ ਵਿਭਾਗ ਨੂੰ ਸੂਚਿਤ ਕਰਨ ’ਤੇ ਨਹਿਰ ਵਿੱਚ ਪਾਣੀ ਛੱਡਿਆ ਗਿਆ ਤਾਂ ਜੋ ਗੰਦਗੀ ਹਟਾ ਲਾਸ਼ ਨੂੰ ਆਸਾਨੀ ਨਾਲ ਕੱਢਿਆ ਜਾ ਸਕੇ। ਨਹਿਰ ਵਿੱਚ ਪਾਣੀ ਛੱਡਣ ਕਾਰਨ ਲਾਸ਼ ਵੀ ਪਹਿਲਾਂ ਗੰਦਗੀ ਵਿੱਚ ਰੁੜ੍ਹ ਗਈ ਸੀ।ਜਿਸ ਥਾਂ 'ਤੇ ਲਾਸ਼ ਦੇਖੀ ਗਈ ਸੀ ਪਾਣੀ ਛੱਡਣ ਮਗਰੋਂ ਉਸ ਤੋਂ ਕਰੀਬ 200 ਮੀਟਰ ਅੱਗੇ ਜਾ ਕੇ ਪਾਣੀ ਵਿੱਚ ਵਹਿ ਰਹੀ ਲਾਸ਼ ਨੂੰ ਫੜ ਕੇ ਬਾਹਰ ਕਢਣਾ ਪਿਆ। ਪਾਣੀ ਦੀ ਘਾਟ ਕਾਰਨ ਲਾਸ਼ ਗੰਦਗੀ ਨਾ ਭਰੀ ਨਹਿਰ ਦੇ ਉਪਰੋਂ ਦਿਖਾਈ ਦੇ ਰਹੀ ਹੈ। ਨਹਿਰ 'ਚ ਲਾਸ਼ ਪਈ ਦੇਖ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਿਸ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਇਹ ਵੀ ਪੜ੍ਹੋ: ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਮੰਗਾਂ ਨੂੰ ਲੈ ਕੇ 20 ਜੂਨ ਨੂੰ ਮੁੱਖ ਮੰਤਰੀ ਮਾਨ ਦੇ ਘਰ ਦਾ ਕਰਨਗੇ ਘਿਰਾਓ ਬਾਹਰ ਕੱਢਣ 'ਤੇ ਲਾਸ਼ ਸੜੀ ਹਾਲਤ ਵਿਚ ਪਈ ਗਈ ਜਿਸ ਕਰਕੇ ਮ੍ਰਿਤਕ ਦੀ ਪਛਾਣ ਕਰਨੀ ਔਖੀ ਰਹੀ। ਲਾਸ਼ ਦੇ ਕੱਪੜੇ ਵੀ ਫਟੇ ਮਿਲੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਾਫੀ ਪੁਰਾਣੀ ਹੋਵੇਗੀ। -PTC News