Thu, Nov 14, 2024
Whatsapp

ਚੰਡੀਗੜ੍ਹ 'ਚ ਮਿਲੀ ਵਿਅਕਤੀ ਦੀ ਲਾਸ਼, ਫਰਨੀਚਰ ਮਾਰਕੀਟ 'ਚ ਕਰਦਾ ਸੀ ਕੰਮ

Reported by:  PTC News Desk  Edited by:  Riya Bawa -- September 01st 2022 02:14 PM -- Updated: September 01st 2022 02:22 PM
ਚੰਡੀਗੜ੍ਹ 'ਚ ਮਿਲੀ ਵਿਅਕਤੀ ਦੀ ਲਾਸ਼, ਫਰਨੀਚਰ ਮਾਰਕੀਟ 'ਚ ਕਰਦਾ ਸੀ ਕੰਮ

ਚੰਡੀਗੜ੍ਹ 'ਚ ਮਿਲੀ ਵਿਅਕਤੀ ਦੀ ਲਾਸ਼, ਫਰਨੀਚਰ ਮਾਰਕੀਟ 'ਚ ਕਰਦਾ ਸੀ ਕੰਮ

ਚੰਡੀਗੜ੍ਹ: ਚੰਡੀਗੜ੍ਹ 'ਚ ਇਕ ਪਬਲਿਕ ਟਾਇਲਟ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਵਰਿੰਦਰ (32) ਵਾਸੀ ਆਦਰਸ਼ ਕਲੋਨੀ, ਸੈਕਟਰ 54 ਵਜੋਂ ਹੋਈ ਹੈ। ਅੱਜ ਸਵੇਰੇ ਉਸ ਦੀ ਲਾਸ਼ ਉਸੇ ਸੈਕਟਰ ਵਿੱਚ ਇੱਕ ਪਬਲਿਕ ਟਾਇਲਟ ਕੋਲ ਮਿਲੀ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਵਿੱਚ ਰਖਵਾਇਆ ਹੈ। ਵਰਿੰਦਰ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਜਾਣਕਾਰੀ ਮੁਤਾਬਕ ਮੁੱਢਲੀ ਜਾਂਚ 'ਚ ਉਸ ਦੇ ਸਰੀਰ 'ਤੇ ਹਮਲੇ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। crime ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਫਰਨੀਚਰ ਮਾਰਕੀਟ ਵਿੱਚ ਰਹੇੜੀ ਚਲਾਉਣ ਦਾ ਕੰਮ ਕਰਦਾ ਸੀ। ਅੱਜ ਸਵੇਰੇ ਇੱਕ ਰਾਹਗੀਰ ਨੇ ਉਸ ਨੂੰ ਬੇਹੋਸ਼ ਪਿਆ ਦੇਖਿਆ। ਇਹ ਵੀ ਪੜ੍ਹੋ: 'ਵਲੈਤੀ' ਹੋਏ ਅਫਸਰਾਂ ਦੀ ਹੁਣ ਆਏਗੀ ਸ਼ਾਮਤ ! ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਵਰਿੰਦਰ ਅਣਵਿਆਹਿਆ ਸੀ ਅਤੇ ਮੂਲ ਰੂਪ ਤੋਂ ਯੂ.ਪੀ. ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੌਜਵਾਨ ਨੂੰ ਸੈਕਟਰ-16 ਦੇ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਵੀ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। (ਚੰਡੀਗੜ੍ਹ ਤੋਂ ਦਲਜੀਤ ਦੀ ਰਿਪੋਰਟ ) -PTC News


Top News view more...

Latest News view more...

PTC NETWORK