Wed, Nov 13, 2024
Whatsapp

ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀ

Reported by:  PTC News Desk  Edited by:  Ravinder Singh -- March 21st 2022 10:24 AM
ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀ

ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀ

ਬੈਂਗਲੁਰੂ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਉਥੇ ਦੇ ਹਾਲਾਤ ਕਾਫੀ ਖ਼ਰਾਬ ਹੋ ਗਏ ਹਨ। ਯੂਕ੍ਰੇਨ ਵਿੱਚ ਰੂਸੀ ਗੋਲਾਬਾਰੀ 'ਚ ਮਾਰੇ ਗਏ ਕਰਨਾਟਕ ਦੇ ਇੱਕ ਵਿਦਿਆਰਥੀ ਦੀ ਦੇਹ ਅੱਜ ਇੱਥੇ ਹਵਾਈ ਅੱਡੇ ਪੁੱਜੀ। ਖਾਰਕੀਵ ਵਿੱਚ ਸਥਿਤ ਯੂਨੀਵਰਸਿਟੀ ਵਿੱਚ ਮੈਡੀਕਲ ਦੇ ਫਾਈਨਲ ਸਾਲ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਂਗੌਦਰ ਦੀ ਇਕ ਮਾਰਚ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਦੇਹ ਨੂੰ ਭਾਰਤ ਲਿਆਉਣ ਲਈ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਗਈ ਸੀ। ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀਗਿਆਂਗੌਦਰ ਦੇ ਪਰਿਵਾਰਕ ਮੈਂਬਰ, ਮੁੱਖ ਮੰਤਰੀ ਬਸਵਰਾਜ ਬੋਮਈ ਤੇ ਕੁਝ ਹੋਰ ਲੋਕ ਦੇਹ ਲੈਣ ਲਈ ਹਵਾਈ ਅੱਡੇ 'ਤੇ ਪੁੱਜੇ। ਇਸ ਤੋਂ ਪਿਛੋਂ ਦੇਹ ਨੂੰ ਗਿਆਂਗੌਦਰ ਦੇ ਜੱਦੀ ਸਥਾਨ ਹਾਵੇਰੀ ਜ਼ਿਲ੍ਹੇ ਦੇ ਰਾਣੇਬੇਨੂਰ ਤਾਲੁਕ ਦੇ ਪਿੰਡ ਚਲਗੇਰੀ ਲਿਜਾਇਆ ਗਿਆ। ਬੋਮਈ ਨੇ ਕਿਹਾ ਕਿ ਇਹ ਕਾਫੀ ਮੰਦਭਾਗਾ ਹੈ ਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ। ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀਮੁੱਖ ਮੰਤਰੀ ਨੇ ਕਿਹਾ, 'ਗਿਆਂਗੌਦਰ ਦੀ ਮਾਂ ਲਗਾਤਾਰ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਲਿਆਉਣ ਲਈ ਅਪੀਲ ਕਰ ਰਹੀ ਸੀ। ਸ਼ੁਰੂ ਵਿੱਚ ਸਾਨੂੰ ਜੰਗੀ ਖੇਤਰ ਤੋਂ ਮ੍ਰਿਤਕ ਦੇਹ ਲਿਆਉਣ ਦੀ ਉਮੀਦ ਬਾਰੇ ਵੀ ਸ਼ੱਕ ਸੀ ਕਿਉਂਕਿ ਉਥੇ ਦੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਇਹ ਇਕ ਔਖਾ ਕੰਮ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੂਟਨੀਤਕ ਯੋਗਤਾ ਨਾਲ ਪੂਰਾ ਕੀਤਾ।' ਯੂਕ੍ਰੇਨ 'ਚ ਮਾਰੇ ਗਏ ਵਿਦਿਆਰਥੀ ਦੀ ਦੇਹ ਭਾਰਤ ਪੁੱਜੀਯੂਕ੍ਰੇਨ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ, 'ਇਹ (ਮ੍ਰਿਤਕ ਦੇਹ ਲਿਆਉਣਾ) ਅਸੰਭਵ ਸੀ, ਕਿਉਂਕਿ ਜ਼ਿਆਦਾਤਰ ਸਮਾਂ ਅਸੀਂ ਯੁੱਧ ਖੇਤਰਾਂ ਵਿਚੋਂ ਆਪਣੇ ਫੌਜੀਆਂ ਦੀਆਂ ਦੇਹਾਂ ਨਹੀਂ ਲਿਆ ਪਾਉਂਦੇ। ਇੱਕ ਆਮ ਨਾਗਰਿਕ ਦੀ ਮ੍ਰਿਤਕ ਦੇਹ ਨੂੰ ਲਿਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।' ਗਿਆਂਗੌਦਰ ਦੇ ਮਾਤਾ-ਪਿਤਾ ਨੇ ਅੰਤਿਮ ਸ਼ਰਧਾਂਜਲੀ ਦੇਣ ਤੋਂ ਬਾਅਦ ਦਾਵਨਗੇਰੇ ਦੇ ਇਕ ਨਿੱਜੀ ਹਸਪਤਾਲ ਵਿਚ ਮ੍ਰਿਤਕ ਦੇਹ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਦੁੱਖ ਦਾ ਜ਼ਾਹਿਰ ਕੀਤਾ ਗਿਆ ਹੈ। ਇਹ ਵੀ ਪੜ੍ਹੋ : ਭਗਵੰਤ ਸਿੰਘ ਮਾਨ 12ਵੀਂ ਪਾਸ, ਵਿਧਾਇਕਾਂ ਦੀ ਵਿਦਿਅਕ ਯੋਗਤਾ 'ਤੇ ਪੈਣੀ ਝਾਤ


Top News view more...

Latest News view more...

PTC NETWORK