Wed, Nov 13, 2024
Whatsapp

ਫਰੀਦਕੋਟ ਤੋਂ ਲਾਪਤਾ ਪਰਿਵਾਰ ਦੇ 4 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਸਰਹਿੰਦ ਨਹਿਰ 'ਚੋਂ ਕਾਰ 'ਚੋਂ ਮਿਲੀਆਂ

Reported by:  PTC News Desk  Edited by:  Jasmeet Singh -- July 22nd 2022 03:23 PM
ਫਰੀਦਕੋਟ ਤੋਂ ਲਾਪਤਾ ਪਰਿਵਾਰ ਦੇ 4 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਸਰਹਿੰਦ ਨਹਿਰ 'ਚੋਂ ਕਾਰ 'ਚੋਂ ਮਿਲੀਆਂ

ਫਰੀਦਕੋਟ ਤੋਂ ਲਾਪਤਾ ਪਰਿਵਾਰ ਦੇ 4 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਸਰਹਿੰਦ ਨਹਿਰ 'ਚੋਂ ਕਾਰ 'ਚੋਂ ਮਿਲੀਆਂ

ਫਰੀਦਕੋਟ, 22 ਜੁਲਾਈ: ਫਰੀਦਕੋਟ ਦੇ ਭਾਨ ਸਿੰਘ ਕਲੋਨੀ ਤੋਂ ਕਰੀਬ ਡੇਡ ਮਹੀਨਾ ਪਹਿਲਾਂ ਇੱਕ ਸਿੱਖ ਪਰਿਵਾਰ ਜਿਸ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦੇ ਦੋਨੋ ਛੋਟੇ ਬੱਚੇ ਘਰੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਿਕਲੇ ਸਨ। ਪਰ ਬਾਅਦ ਵਿਚ ਭੇਦ ਭਰੇ ਹਾਲਾਤਾਂ 'ਚ ਪੂਰਾ ਪਰਿਵਾਰ ਲਾਪਤਾ ਹੋ ਗਿਆ ਸੀ। ਜਿਸ ਦੀ ਤਲਾਸ਼ ਪੁਲਿਸ ਅਤੇ ਪਰਿਵਾਰਕ ਮੈਂਬਰ ਲਾਗਾਤਰ ਕਰ ਰਿਹਾ ਸੀ। ਅੱਜ ਫਰੀਦਕੋਟ ਦੀ ਸਰਹਿੰਦ ਨਹਿਰ ਦੇ ਪਾਣੀ ਦਾ ਪੱਧਰ ਘਟ ਹੋਣ ਤੋਂ ਬਾਅਦ ਪਾਣੀ 'ਚ ਕਾਰ ਡੁੱਬੀ ਦਿਖਾਈ ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਜਿਸ ਦੇ ਨੰਬਰ ਤੋਂ ਪਹਿਚਾਣ ਹੋਈ ਕੇ ਇਹ ਉਸੇ ਪਰਿਵਾਰ ਦੀ ਕਾਰ ਹੈ ਜੋ ਭੇਦ ਭਰੇ ਹਾਲਾਤ 'ਚ ਲਾਪਤਾ ਹੋਇਆ ਸੀ। ਜਦੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਕਤ ਪਰਿਵਾਰ ਦੇ ਚਾਰੋ ਮੈਬਰਾਂ ਦੀਆਂ ਲਾਸ਼ਾਂ ਵੀ ਕਾਰ ਵਿੱਚੋਂ ਬਰਾਮਦ ਹੋਈਆਂ। ਮ੍ਰਿਤਕ ਦੇਹਾਂ ਬੁਰੀ ਤਰ੍ਹਾਂ ਨਾਲ ਸੜ-ਗੱਲ ਚੁੱਕਿਆਂ ਸਨ। ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਹਿੰਦਰ ਸਿੰਘ ਨੇ ਦਸਿਆ ਕਿ ਕਰੀਬ ਡੇਡ ਮਹੀਨਾ ਪਹਿਲਾ ਉਨ੍ਹਾਂ ਦਾ ਜਵਾਈ ਭਰਮਜੀਤ ਸਿੰਘ ਅਤੇ ਉਸਦੀ ਬੇਟੀ ਰੁਪਿੰਦਰੰ ਕੌਰ ਅਤੇ 14 ਸਾਲ ਦੀ ਦੋਹਤੀ ਰੁਪਿੰਦਰ ਅਤੇ ਦੋਹਤਾ ਰਾਜਦੀਪ ਸਿੰਘ ਕਰੀਬ 2 ਵਜੇ ਘਰੋਂ ਆਪਣੀ ਕਾਰ 'ਤੇ ਨਿਕਲੇ ਸਨੁ, ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਚੱਲਿਆ ਸੀ। ਉਨ੍ਹਾਂ ਸ਼ੰਕਾ ਜਤਾਈ ਕੇ ਇਹ ਆਤਮ ਹੱਤਿਆ ਨਹੀਂ ਬਲਕਿ ਕਿਸੇ ਵੱਲੋਂ ਸਾਜ਼ਿਸ਼ ਤਿਹਤ ਹਾਦਸੇ ਨੂੰ ਅੰਜਾਮ ਦਿੱਤਾ ਹੈ। ਇਸ ਮੌਕੇ ਜਾਚ ਅਧਿਕਾਰੀ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਸੂਚਨਾ ਮਿਲਣ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢਿਆ ਗਿਆ ਹੈ। ਜਿਸ 'ਚੋਂ ਪਰਿਵਾਰ ਦੇ ਚਾਰੋ ਮੈਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਪਿੱਛੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: Banking crisis in China: ਆਮ ਲੋਕਾਂ ਦੇ ਖਾਤੇ ਫਰੀਜ਼, ਬੈਂਕ ਦੇ ਬਾਹਰ ਲੋਕਾਂ ਨੂੰ ਰੋਕਣ ਲਈ ਟੈਂਕ ਤਾਇਨਾਤ -PTC News


Top News view more...

Latest News view more...

PTC NETWORK