ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਨੌਜਵਾਨ ਦਾ ਕਤਲ
ਗੁਰਦਾਸਪੁਰ: ਹਲਕਾ ਫਹਿਤਗੜ੍ਹ ਚੂੜੀਆਂ ਦੇ ਅਧੀਨ ਆਉਦੇ ਪਿੰਡ ਸੀੜਾ ’ਚ ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ ਅਤੇ ਇਸ ਦੌਰਾਨ ਇਕ ਨੌਜਵਾਨ ਦਾ ਕਤਲ ਹੋ ਗਿਆ।ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਪਛਾਣ ਕਰਮਬੀਰ ਸਿੰਘ ਨਿਕੂ ਪੁੱਤਰ ਗੁਰਵੰਤ ਸਿੰਘ ਵਾਸੀ ਸੀੜਾ ਵਜੋਂ ਹੋਈ ਹੈ।ਜਾਣਕਾਰੀ ਮੁਤਾਬਿਕ ਚੋਣਾਂ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਨੂੰ ਤੇਜ਼ ਹਥਿਆਰਾਂ ਨਾਲ ਗੰਭੀਰ ਜਖਮੀ ਕਰ ਦਿੱਤਾ, ਜਿਸ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਵੰਤ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਉਸਦਾ ਬੇਟਾ ਅਤੇ ਉਹ ਪਿੰਡ ’ਚ ਖੜ੍ਹੇ ਸਨ ਕਿ ਕਾਂਗਰਸ ਪਾਰਟੀ ਨਾਲ ਸਬੰਧਿਤ ਉਸਦੇ ਸਰੀਕੇ ’ਚੋਂ ਹੀ ਪਿੰਡ ਦਾ ਸਰਪੰਚ ਤੇਜਿੰਦਰਪਾਲ ਸਿੰਘ, ਜੋਬਨਪ੍ਰੀਤ ਸਿੰਘ, ਮੁਖਤਾਰ ਸਿੰਘ ਆਦਿ ਨੇ ਸਾਥੀਆਂ ਸਮੇਤ ਉਸਦੇ ਪੁੱਤਰ ਕਰਮਬੀਰ ’ਤੇ ਪਹਿਲਾ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਉਸਦੀ ਬੇਸਬਾਲ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਹੈ ਕਿ ਕਰਮਬੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸਨੇ ਦੱਸਿਆ ਕਿ ਇਸ ਲੜਾਈ ਦੌਰਾਨ ਉਸਦੇ ਸਿਰ ਅਤੇ ਦੂਜੇ ਪੁੱਤਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਜਦ ਗੰਭੀਰ ਜਖਮੀ ਕਰਮਬੀਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਵੀ ਪੜ੍ਹੋ:ਕੇਜਰੀਵਾਲ ਖਿਲਾਫ਼ ਅਮਿਤ ਸ਼ਾਹ ਨੇ ਚੰਨੀ ਨੂੰ ਲਿਖਿਆ ਪੱਤਰ, ਕਿਹਾ- ਵੱਖਵਾਦੀਆਂ ਨਾਲ ਸੰਬੰਧਾਂ ਦੀ ਕਰਾਂਗੇ ਜਾਂਚ -PTC News