ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਰੋਕ
ਚੰਡੀਗੜ੍ਹ:ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਉਤੇ ਰੋਕ ਲਗਾ ਦਿੱਤੀ ਹੈ। ਇਸ ਬਾਰੇ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਰਵੀ ਸਿੰਘ ਖ਼ਾਲਸਾ ਵਿਸ਼ਵ ਵਿੱਚ ਜਿਥੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਉਥੇ ਜਾ ਕੇ ਲੋਕਾਂ ਦੀ ਮਦਦ ਕਰਦੇ ਹਨ। ਰਵੀ ਸਿੰਘ ਖਾਲਸਾ ਦਾ ਟਵਿੱਟਰ ਖਾਤਾ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ। ਇਸੇ ਘਟਨਾਕ੍ਰਮ ਵਿੱਚ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਲਿਖਿਆ ਸੀ ਕਿ ਸਪੀਚ ਦੀ ਆਜ਼ਾਦੀ ਇੱਕ ਮਨੁੱਖੀ ਅਧਿਕਾਰ ਹੈ ਅਤੇ ਲੋਕਤੰਤਰ ਦੀ ਨੀਂਹ ਹੈ। ਬੋਲਣ ਦੀ ਆਜ਼ਾਦੀ ਦੀ ਕੋਈ ਵੀ ਪਾਬੰਦੀ ਲੋਕਤੰਤਰ 'ਤੇ ਪਾਬੰਦੀ ਹੈ। 'ਕਿਸਾਨ ਏਕਤਾ ਮੋਰਚਾ' ਅਤੇ 'ਟਰੈਕਟਰ 2 ਟਵਿੱਟਰ' ਨੂੰ ਰੋਕਣਾ ਕਿਸਾਨਾਂ ਦੀ ਬੋਲਣ ਦੇ ਅਧਿਕਾਰ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਇਸੇ ਤਰ੍ਹਾਂ ‘ਟਰੈਕਟਰ 2 ਟਵਿੱਟਰ’ ਅਤੇ ‘ਕਿਸਾਨ ਏਕਤਾ ਮੋਰਚਾ’ ਅਤੇ ਹੁਣ ‘ਰਵੀ ਸਿੰਘ ਖਾਲਸਾ’ ਦੇ ਖਾਤੇ ਬੰਦ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਅਤੇ ਟਵਿੱਟਰ ਦੀ ਆਲੋਚਨਾ ਕੀਤੀ ਜਾ ਰਹੀ ਹੈ।
-PTC News