ਮਕਸੂਦਾ ਸਬਜ਼ੀ ਮੰਡੀ 'ਚ ਫਟਿਆ ਸਿਲੰਡਰ, ਇੱਕ ਵਿਅਕਤੀ ਗੰਭੀਰ ਜ਼ਖਮੀ
ਜਲੰਧਰ, 29 ਜੂਨ: ਅੱਜ ਸਵੇਰੇ ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ 'ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਪੂਰੀ ਮੰਡੀ ਧਮਾਕੇ ਦੀ ਗੜਗੜਾਹਟ ਨਾਲ ਦਹਿਲ ਪਈ। ਇਹ ਵੀ ਪੜ੍ਹੋ: ਦੋ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਰਿਸ਼ਵਤ ਦੇ ਦੋਸ਼ 'ਚ ਗ੍ਰਿਫ਼ਤਾਰ ਧਮਾਕਾ ਇੰਨਾ ਜ਼ਬਰਦਸਤ ਦੱਸਿਆ ਜਾ ਰਿਹਾ ਕਿ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਤੱਕ ਚਕਨਾਚੂਰ ਹੋ ਗਏ। ਹਾਸਿਲ ਜਾਣਕਾਰੀ ਮੁਤਾਬਕ ਮੰਡੀ 'ਚ ਸਿਲੰਡਰ ਦੇ ਫਟਣ ਨਾਲ ਇਹ ਧਮਾਕਾ ਹੋਇਆ। ਦੱਸਿਆ ਜਾ ਰਿਹਾ ਕਿ ਇਹ ਧਮਾਕਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਸਥਿਤ ਦੁਕਾਨ ਨੰਬਰ 5 ਦੀ ਬੇਸਮੈਂਟ ਵਿੱਚ ਹੋਇਆ। ਜਾਣਕਾਰੀ ਅਨੁਸਾਰ ਦੁਕਾਨ ਦੇ ਕੋਲ ਇੱਕ ਵਿਅਕਤੀ ਬਹਿ ਕੇ ਬੀੜੀ ਪੀ ਰਿਹਾ ਸੀ ਤੇ ਦੁਕਾਨ ਦੀ ਬੇਸਮੈਂਟ 'ਚ 3-4 ਸਿਲੰਡਰ ਪਏ ਹੋਏ ਸਨ। ਬਲਾਸਟ ਮਗਰੋਂ ਇਸ ਸ਼ਖ਼ਸ ਬੁਰੀ ਤਰ੍ਹਾਂ ਝੁਲਸ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਕਿ ਇੱਕ ਸਿਲੰਡਰ ਲੀਕ ਹੋਣ ਕਾਰਣ ਤੀਲੀ ਬਾਲਦੇ ਦੀ ਧਮਾਕਾ ਹੋ ਗਿਆ। ਗੰਭੀਰ ਜ਼ਖਮੀ ਹੋਣ ਵਾਲੇ ਸ਼ਖ਼ਸ ਦੀ ਪਛਾਣ ਗੁਲਸ਼ਨ ਕੁਮਾਰ ਵਜੋਂ ਹੋਈ ਹੈ। ਜਿਸ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਪੜ੍ਹੋ: ਗਿਲਜੀਆਂ ਪੁੱਜੇ ਹਾਈ ਕੋਰਟ, ਐਫਆਈਆਰ ਰੱਦ ਕਰਨ ਦੀ ਕੀਤੀ ਮੰਗ ਹੈਰਾਨੀ ਦੀ ਗਲ ਹੈ ਕਿ ਇਹ ਮੰਡੀ ਮਹਿਜ਼ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦ ਲਈ ਪ੍ਰਸਿੱਧ ਹੈ ਫਿਰ ਇੱਥੇ ਸਿਲੰਡਰਾਂ ਦਾ ਕੀ ਕੰਮ ਸੀ। -PTC News