ਲੁਧਿਆਣਾ 'ਚ ਕਈ ਇਲਾਕਿਆਂ 'ਚ ਹੋਇਆ ਬਲੈਕ ਆਊਟ, ਲੋਕਾਂ ਨੇ ਕੀਤੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Power Cut In Ludhiana: ਪੰਜਾਬ 'ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ। ਇਸ ਦੌਰਾਨ ਮਹਾਂਨਗਰ ਲੁਧਿਆਣਾ ਵਿੱਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਲਗਭਗ ਸਾਰੇ ਖੇਤਰਾਂ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਪਰੇਸ਼ਾਨ ਹਨ। ਇਸ ਦੌਰਾਨ ਲੁਧਿਆਣਾ ਤੋਂ ਹੁਣ ਵੱਡੀ ਅਪਡੇਟ ਆਈ ਹੈ ਕਿ ਲੁਧਿਆਣਾ ਵਿੱਚ ਕਈ ਇਲਾਕਿਆਂ ਵਿੱਚ ਬਲੈਕ ਆਊਟ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਈਸ਼ਰ ਸਿੰਘ ਨਗਰ ਤੋਂ ਲੈ ਕੇ ਸੈਕਟਰ 32 ਜੀਕੇ ਅਸਟੇਟ, ਸੈਕਟਰ 39, ਸੈਕਟਰ 39, 20 ਤੋਂ ਉਪਰ, ਥਾਵਾਂ 'ਤੇ ਸਵੇਰ ਤੋਂ ਹੀ ਕਈ ਥਾਵਾਂ 'ਤੇ ਬਿਜਲੀ ਗੁੱਲ ਹੋ ਗਈ ਹੈ। ਬਿਜਲੀ ਨਾ ਹੋਣ ਕਰਕੇ ਲੋਕ ਸੜਕਾਂ 'ਤੇ ਨਿਕਲੇ ਹਨ ਤੇ ਵੀਡੀਓ ਬਣਾ ਰਹੇ ਹਨ ਪਰ ਹੁਣ ਇਹ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਬਿਜਲੀ ਗੁੱਲ ਹੋਣ ਕਰਕੇ ਹੁਣ ਲੋਕਾਂ ਨੇ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ ਹਰ ਰੋਜ਼ ਅਚਾਨਕ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।। ਇਸ ਤੋਂ ਪਹਿਲਾਂ ਵੀ ਕਈ ਵਾਰ ਹਾਈ ਵੋਲਟੇਜ ਨਾਲ ਆਉਂਦੀ ਬਿਜਲੀ ਕਾਰਨ ਘਰਾਂ ਦੇ ਸਾਮਾਨ ਸੜ ਗਏ ਹਨ। ਸਵੇਰੇ ਬਿਜਲੀ ਨਾ ਆਉਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ। -PTC News