ਭਾਜਪਾ ਨੇ ਲਾਏ ਮੁੱਖ ਮੰਤਰੀ ਭਗਵੰਤ ਮਾਨ ਦੇ ਗੁੰਮਸ਼ੁਦਾ ਪੋਸਟਰ, ਕਹਿੰਦੇ ਮੁੱਖ ਮੰਤਰੀ ਬਣ ਧੂਰੀ ਹਲਕੇ ਨੂੰ ਭੁੱਲਿਆ
ਧੂਰੀ, 3 ਜੂਨ: ਜ਼ਿਲ੍ਹਾ ਸੰਗਰੂਰ 'ਚ ਹੋਣ ਵਾਲੀਆਂ ਜ਼ਿਮਨੀ ਚੋਣਾ ਨੂੰ ਲੈ ਕੇ ਸਿਆਸਤ ਪੁਰੀ ਤਰਾਂ ਭੱਖਦੀ ਜਾ ਰਹੀ ਹੈ। ਭਾਵੇਂ ਆਮ ਆਦਮੀ ਪਾਰਟੀ ਨੇ ਸੰਗਰੂਰ ਜ਼ਿਮਨੀ ਚੋਣਾ ਲਈ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਪਰ ਅਜੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਠੁਕਰਾਇਆ ਕੇਂਦਰ ਦਾ ਪ੍ਰਸਤਾਵ, ਕਿਹਾ ਮੈਨੂੰ ਨਹੀਂ ਚਾਹੀਦੀ Z Security
ਇਸ ਦਰਮਿਆਨ ਧੂਰੀ ਹਲਕੇ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਨਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਧੂਰੀ ਸ਼ਹਿਰ ਦੇ ਬਾਜ਼ਾਰ ਵਿੱਚ ਐਮ.ਐਲ.ਏ ਧੂਰੀ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲਗਾਏ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਧੂਰੀ ਹਲਕੇ ਤੋਂ ਜਿੱਤ ਕੇ ਵਿਧਾਇਕ ਬਣੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਦੇ ਵੀ ਮੁੁੁੜ ਕੇ ਧੂਰੀ ਹਲਕੇ ਵਿੱਚ ਨਹੀਂ ਆਏ ਅਤੇ ਧੂਰੀ ਹਲਕੇ ਦੇ ਲੋਕਾਂ ਨੂੰ ਇੰਜ ਜਾਪ ਰਿਹਾ ਹੈ ਕਿ ਉਨ੍ਹਾਂ ਦੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਗੁੰਮਸ਼ੁਦਾ ਹੋ ਗਏ ਹਨ।
ਭਾਜਪਾ ਆਗੂ ਦਿਓਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਅਤੇ ਦਿਨ ਦਿਹਾੜੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ।
ਉਨ੍ਹਾਂ ਕਿਹਾ ਧੂਰੀ ਦਾ ਹਾਲ ਦਿਨੋ ਦਿਨ ਬਹੱਤਰ ਹੋ ਰਿਹਾ ਹੈ, ਧੂਰੀ ਦੇ ਲੋਕ ਮੁਸੀਬਤਾਂ ਕਾਰਨ ਖਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੂਰੀ ਹਲਕੇ ਦੇ ਲੋਕਾ ਨੂੰ ਭਗਵੰਤ ਮਾਨ 'ਤੇ ਭਰੋਸਾ ਸੀ ਕਿ ਹਲਕੇ ਦਾ ਕੁਝ ਵਧੀਆ ਬਣੇਗਾ ਪਰ ਸਭ ਉਲਟ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਖ਼ੇਤਰ 'ਚ ਨਸ਼ੇ ਦੀ ਭੇਂਟ ਚੜ੍ਹਿਆ 24 ਸਾਲਾ ਨੌਜਵਾਨ, ਪਟੜੀਆਂ ਨੇੜੇ ਮਿਲੀ ਲਾਸ਼
ਉਨ੍ਹਾਂ ਸਕਿਉਰਿਟੀ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਬਾਹਰਲਾ ਰਾਘਵ ਚੰਡਾ ਪੂਰੀ ਸਿਕਾਉਰਟੀ ਲੈ ਕੇ ਘੁੰਮ ਰਿਹਾ ਹੈ ਅਤੇ ਕੇਜਰੀਵਾਲ ਨੂੰ ਪੂਰੀ ਪੰਜਾਬ ਪੁਲਿਸ ਦੀ ਸਿਕਾਉਰਟੀ ਦਿੱਤੀ ਗਈ ਹੈ ਪਰ ਪੰਜਾਬ ਦੇ ਲੋਕਾਂ ਨੂੰ ਮਰਨ ਲਈ ਛਡ ਦਿੱਤਾ ਗਿਆ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਬੜੀ ਬੇਨਸਾਫੀ ਹੈ।
-PTC News