ਭਾਜਪਾ ਵੱਲੋਂ ਮੋਦੀ ਦੇ ਜਨਮ ਦਿਨ ਮੌਕੇ ਨਵਜੰਮੇ ਬੱਚਿਆਂ ਨੂੰ ਸੋਨੇ ਦਾ ਤੋਹਫ਼ਾ
Narendra Modi Birthday Special: ਭਾਰਤੀ ਜਨਤਾ ਪਾਰਟੀ (BJP) ਦੀ ਤਾਮਿਲਨਾਡੂ (Tamil Nadu) ਇਕਾਈ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੇ ਜਨਮ ਦਿਨ 'ਤੇ 17 ਸਤੰਬਰ ਨੂੰ ਪੈਦਾ ਹੋਏ ਹਰੇਕ ਬੱਚੇ ਨੂੰ ਸੋਨੇ ਦੀ ਮੁੰਦਰੀ ਤੋਹਫ਼ੇ ਵਜੋਂ ਦੇਵੇਗੀ। ਇਸ ਸਕੀਮ ਤਹਿਤ 720 ਕਿਲੋਗ੍ਰਾਮ ਮੱਛੀ ਵੀ ਵੰਡੀ ਜਾਵੇਗੀ।
ਸੂਬੇ ਦੇ ਮੰਤਰੀ ਐਲ ਮੁਰੂਗਨ (L Murugan) ਨੇ ਦੱਸਿਆ ਕਿ ਪਾਰਟੀ ਨੇ ਇਸ ਯੋਜਨਾ ਲਈ ਆਰਐਸਆਰਐਮ ਹਸਪਤਾਲ (RSRM hospital) ਨੂੰ ਚੁਣਿਆ ਹੈ। ਉਨ੍ਹਾਂ ਮੁਤਾਬਕ ਹਰ ਮੁੰਦਰੀ ਦਾ ਵਜ਼ਨ 2 ਗ੍ਰਾਮ ਹੋਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕੋਈ freebie ਨਹੀਂ ਹੈ ਪਰ ਪਾਰਟੀ ਸਿਰਫ ਬੱਚਿਆਂ ਦਾ ਸਵਾਗਤ ਕਰਨਾ ਚਾਹੁੰਦੀ ਹੈ।
ਸਥਾਨਕ ਇਕਾਈ ਦੇ ਅਨੁਸਾਰ, ਉਮੀਦ ਹੈ ਕਿ ਹਸਪਤਾਲ ਵਿੱਚ 17 ਸਤੰਬਰ ਨੂੰ 10-15 ਬੱਚੇ ਪੈਦਾ ਹੋਣਗੇ। ਦੂਜੇ ਪਾਸੇ ਮੱਛੀਆਂ ਵੰਡਣ ਦਾ ਉਦੇਸ਼ ਮਹਿਜ਼ ਮੱਛੀ ਦੀ ਖਪਤ ਨੂੰ ਵਧਾਉਣ ਲਈ ਹੈ। ਕੱਲ੍ਹ ਨੂੰ ਮੋਦੀ 72 ਸਾਲ ਦੇ ਹੋਣ ਵਾਲੇ ਨੇ ਇਸੀ ਲਈ 720 ਕਿਲੋ ਮੱਛੀ ਵੰਡਣ ਦਾ ਟੀਚਾ ਮਿਥਿਆ ਗਿਆ ਹੈ।
ਪਾਰਟੀ ਨੇ ਮੋਦੀ ਦੇ ਜਨਮ ਦਿਨ 'ਤੇ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। ਦਿੱਲੀ ਵਿੱਚ ਮੁਫ਼ਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਜਾਣਗੇ। ਇੱਕ ਵਿਸ਼ੇਸ਼ ਦੌੜ ਦਾ ਵੀ ਐਲਾਨ ਕੀਤਾ ਜਾਵੇਗਾ ਜਿਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
-PTC News