ਕੈਪਟਨ ਮੁਕਤ ਹੋਈ ਭਾਜਪਾ, ਪੰਜਾਬ ਵਿਚ ਇਕੱਲੀ ਲੜੇਗੀ 4 ਨਿਗਮ ਚੋਣਾਂ
ਚੰਡੀਗੜ੍ਹ, 27 ਅਪ੍ਰੈਲ: ਪੰਜਾਬ ਭਾਜਪਾ ਹੁਣ ਅੱਗੇ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਰੱਲ ਕੇ ਕੋਈ ਚੋਣ ਨਹੀਂ ਲੜਨ ਵਾਲੀ ਹੈ। ਸੂਤਰਾਂ ਤੋਂ ਮਿਲੀ ਤਾਜ਼ੀ ਜਾਣਕਾਰੀ ਵਿਚ ਵੱਡਾ ਖੁਲਾਸਾ ਹੋਇਆ ਹੈ ਕਿ 4 ਨਿਗਮਾਂ ਦੇ ਚੋਣ ਹੁਣ ਭਾਜਪਾ ਇਕੱਲੇ ਹੀ ਲੜੇਗੀ। ਇਸ ਸਬੰਧੀ ਚੰਡੀਗੜ੍ਹ ਵਿਚ ਮੀਟਿੰਗ ਵੀ ਹੋਈ ਹੈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਅਗਲੇ ਪੱਧਰ ਤੱਕ ਵਧਾਏਗੀ:ਹਰਜੋਤ ਸਿੰਘ ਬੈਂਸ ਪੰਜਾਬ ਵਿੱਚ ਇਸ ਸਾਲ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮ ਦੇ ਚੋਣ ਹੋਣੇ ਹਨ। ਭਾਜਪਾ ਦੇ ਆਗੂਆਂ ਮੁਤਾਬਕ ਉਨ੍ਹਾਂ ਦਾ ਇਨ੍ਹਾਂ ਸ਼ਹਿਰ ਵਿਚ ਚੰਗਾ ਆਧਾਰ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਇਕੱਲੇ ਹੀ ਚੋਣ ਲੜਨ ਦਾ ਫੈਸਲਾ ਕੀਤਾ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਦੇ ਹਿਸਾਬ ਨਾਲ ਪੰਜਾਬ ਭਾਜਪਾ ਆਗੂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਚੋਣ ਆਪਣੇ ਦੱਮ 'ਤੇ ਲੜਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਜੋ ਫੈਸਲਾ ਕਰੇਗੀ ਉਹ ਪੂਰਨ ਤੌਰ 'ਤੇ ਲਾਗੂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਸਨ। ਪਰ 2022 ਵਿਧਾਨ ਸਭਾ ਚੋਣਾਂ 'ਚ ਧੂਰੀ ਸੀਟ ਤੋਂ ਚੋਣ ਲੜ ਜਿੱਤ ਹਾਸਿਲ ਕਰ ਹੁਣ ਉਹ ਵਿਧਾਇਕ ਬਣੇ ਹਨ। ਉਨ੍ਹਾਂ ਮੁੱਖ ਮੰਤਰੀ ਪਦ ਦੀ ਪ੍ਰਤੀਨਿਧਤਾ ਦੇਣ ਲਈ ਸਭ ਤੋਂ ਪਹਿਲਾਂ ਸੰਸਦ ਮੈਂਬਰ ਵੱਜੋਂ ਇਸਤੀਫਾ ਦਿੱਤਾ। ਜਿਸ ਤੋਂ ਬਾਅਦ ਇਸ ਸੀਟ 'ਤੇ ਉਪਚੁਨਾਵ ਹੋਣੇ ਨੇ ਅਤੇ ਭਾਜਪਾ ਨੇ ਇਥੋਂ ਵੀ ਇੱਕਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਹ ਵੀ ਪੜ੍ਹੋ: ਵਿਜੇ ਸਾਂਪਲਾ ਦੂਜੀ ਵਾਰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਦੋ ਵਾਰਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਬੀਤੇ ਚੋਣਾਂ ਵਿਚ ਆਪਣੀ ਖੁਦ ਦੀ ਪਟਿਆਲਾ ਸੀਟ ਨਹੀਂ ਬਚਾ ਪਾਏ। ਇਸ ਦੇ ਨਾਲ ਹੀ ਕਾਂਗਰਸ ਤੋਂ ਵੱਖ ਹੋਣ ਮਗਰੋਂ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਇੱਕ ਵੀ ਕੈਂਡੀਡੇਟ ਚੋਣ ਨਹੀਂ ਜਿੱਤ ਪਿਆ ਸੀ। -PTC News