ਬੀਜੇਪੀ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਚੰਡੀਗੜ੍ਹ: ਬੀਜੇਪੀ ਆਗੂ ਸੋਨਾਲੀ ਫੋਗਾਟ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਗੋਆ ਵਿੱਚ ਸੀ ਜਿੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ 41 ਸਾਲਾਂ ਸੋਨਾਲੀ ਫੋਗਾਟ ਟਿਕਟੌਕ ਸਟਾਰ ਵੀ ਰਹਿ ਚੁੱਕੀ ਹੈ।
ਦੱਸ ਦੇਈਏ ਸੋਨਾਲੀ ਫੋਗਾਟ ਨੇ 2019 'ਚ ਹਰਿਆਣਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਚੋਣਾਂ ਦੌਰਾਨ, ਉਹ ਟਿਕਟੋਕ 'ਤੇ ਆਪਣੀਆਂ ਵੀਡੀਓਜ਼ ਲਈ ਵੀ ਬਹੁਤ ਮਸ਼ਹੂਰ ਹੋਈ ਸੀ।हरियाणा से भाजपा नेता और कंटेंट क्रिएटर सोनाली फोगट का गोवा में निधन हो गया: गोवा के DGP जसपाल सिंह (फाइल तस्वीर) pic.twitter.com/Q5jNJ9smvb — ANI_HindiNews (@AHindinews) August 23, 2022
ਅਦਾਕਾਰਾ ਸੋਨਾਲੀ ਫੋਗਾਟ ਨੇ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੀ ਇੱਕ ਵੀਡੀਓ ਪੋਸਟ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿਟਰ ਅਕਾਊਂਟ 'ਤੇ ਆਪਣੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਗਈ ਹੋਈ ਸੀ। ਜ਼ਿਕਰਯੋਗ ਹੈ ਕਿ ਸੋਨਾਲੀ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ। ਸੋਨਾਲੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਇਹ ਵੀ ਪੜ੍ਹੋ:ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਦਿੱਤੀ ਧਮਕੀ -PTC News