ਭਾਜਪਾ ਆਗੂ ਨੇ ਮਾਨ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ, ਕਿਹਾ- ਦੋ ਮਹੀਨਿਆਂ 'ਚ ਖੋਲ੍ਹੀ ਕਾਨੂੰਨ ਵਿਵਸਥਾ ਦੀ ਪੋਲ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅੱਜ ਭਾਜਪਾ ਆਗੂ ਅਨੁਜ ਭੰਡਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ 'ਚ ਲੋਕਾਂ ਨੇ ਇਸ ਵਾਰ ਬਦਲਾਅ ਚਾਹਿਆ ਸੀ ਹੁਣ ਲੋਕ ਬਦਲਾਅ ਵੇਖ ਕੇ ਪਛਤਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਹਾਲਾਤ ਸਵਾ ਦੋ ਮਹੀਨੇ ਵਿੱਚ ਇਸ ਸਰਕਾਰ ਨੇ ਕਰ ਦਿੱਤੇ ਹਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਲੋਕ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਲੋਕ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲਦੇ। ਜੇਕਰ ਬੱਚਾ ਘਰੋਂ ਬਾਹਰ ਨਿਕਲ ਜਾਂਦਾ ਹੈ ਅਤੇ ਲੋਕ ਆਪਣੇ ਬੱਚੇ ਨੂੰ ਫੋਨ ਕਰਕੇ ਘਰ ਬੁਲਾ ਲੈਂਦੇ ਹਨ। ਲੋਕੀਂ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੇ ਲੋਕ ਡਰ ਚੁੱਕੇ ਹਨ। ਆਏ ਦਿਨ ਲੁੱਟਾਂ ਖੋਹਾਂ ਹੋ ਰਹੀਆਂ ਹਨ। ਸ਼ਰ੍ਹੇਆਮ ਗੋਲੀਆਂ ਚਲਦੀਆਂ ਹਨ ਮਾਵਾਂ ਦੇ ਪੁੱਤ ਨਸ਼ਿਆਂ ਵਿਚ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਇੰਨੀਆਂ ਸਰਕਾਰ ਆਈਆਂ ਕਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਈਆਂ ਪਰ ਇਸ ਵਾਰ ਪਹਿਲੀ ਵਾਰ ਵੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਹੋ ਜਿਹੇ ਹਾਲਾਤ ਬਣ ਚੁੱਕੇ ਹਨ ਦੋ ਮਹੀਨੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿ ਸੰਸਾਰ ਦਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿੰਨੇ ਪੰਜਾਬ ਦਾ ਸੰਸਾਰ ਭਰ ਵਿੱਚ ਨਾਮ ਰੌਸ਼ਨ ਕੀਤਾ ਹੈ ਉਸ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਗੈਂਗਸਟਰ ਫਰਾਰ ਹੋ ਜਾਂਦੇ ਹਨ ਤੇ ਪੁਲੀਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਹੈ ਪਰ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਸਿੱਧੂ ਮੂਸੇਵਾਲੇ ਦੇ ਸਸਕਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਤੇ ਦੇਸ਼ ਭਰ 'ਚੋਂ ਲੋਕ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਪਰ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਤੇ ਮੰਤਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਪੁੱਜਾ ਜਦਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਸਭ ਤੋਂ ਵੱਡੀ ਨਾਲਾਇਕੀ ਕਿ ਜਿਹੜੀ ਇਨ੍ਹਾਂ ਨੇ ਸੁਰੱਖਿਆ ਕਰਮੀ ਵਾਪਸ ਬੁਲਾਉਣ ਦੀ ਲਿਸਟ ਜਾਰੀ ਕੀਤੀ। ਇਹ ਸ਼ਰ੍ਹੇਆਮ ਗੈਂਗਸਟਰ ਨੂੰ ਨਿਓਤਾ ਦਿੱਤਾ ਗਿਆ ਕਿ ਅਸੀਂ ਇੰਨਾ ਕੁ ਸੁਰੱਖਿਆ ਖੋਹ ਲਈ ਹੈ ਉਨ੍ਹਾਂ ਕਿਹਾ ਕਿ ਇਸ ਕਰਕੇ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ। ਪੂਰਨ ਰੂਪ ਵਿੱਚ ਇਸ ਦੇ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਤੇ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਗ੍ਹਾ ਜਗ੍ਹਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਪਿਛਲੇ ਦਿਨੀਂ ਅੰਮ੍ਰਿਤਸਰ 'ਚ ਇਕ ਔਰਤ ਅਹਿਮਦਾਬਾਦ ਤੋਂ ਆ ਰਹੀ ਸੀ ਕਿ ਆਟੋ 'ਚ ਬੈਠੀ ਤੇ ਚੋਰਾਂ ਵੱਲੋਂ ਉਸ ਦੀ ਚੇਨ ਖਿੱਚ ਕੇ ਉਸ ਨੂੰ ਆਟੋ ਤੋਂ ਹੇਠਾਂ ਸੁੱਟ ਦਿੱਤਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਬੜੀ ਸ਼ਰਮ ਦੀ ਗੱਲ ਹੈ। ਇਸ ਲਈ ਮਗਰਮੱਛ ਦੇ ਆਂਸੂ ਬਹਾ ਰਹੇ ਨੇ ਇਹਨਾਂ ਕੋਈ ਬਦਲਾਅ ਨਹੀਂ ਲਿਆਉਣਾ। ਇਹ ਵੀ ਪੜ੍ਹੋ: ਅਮਰੀਕਾ: ਸਕੂਲ ਦੇ ਬਾਹਰ ਇੱਕ ਵਾਰ ਫਿਰ ਹੋਈ ਅੰਨ੍ਹੇਵਾਹ ਗੋਲੀਬਾਰੀ, 1 ਔਰਤ ਦੀ ਮੌਤ, 2 ਜ਼ਖਮੀ ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਪੰਜਾਬ ਤੋਂ ਨਹੀਂ ਚੱਲਦੀ ਇਹ ਦਿੱਲੀ ਤੋਂ ਕੇਜਰੀਵਾਲ ਸਰਕਾਰ ਚਲਾ ਰਹੇ ਹਨ ਕਦੇ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ। ਪੰਜਾਬ ਦੇ ਅਧਿਕਾਰੀ ਦਿੱਲੀ ਵਿਚ ਜਾ ਕੇ ਮੀਟਿੰਗਾਂ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਕ ਪਰਿਵਾਰ ਕੋਲੋਂ ਉਸ ਦਾ ਪੁੱਤ ਖੋਹ ਲਿਆ ਗਿਆ ਅੱਜ ਉਸ ਦੇ ਪਿਤਾ ਆਪਣੀ ਪੱਗੜੀ ਹੱਥ ਫੜ ਕੇ ਪੰਜਾਬ ਸਰਕਾਰ ਕੋਲ ਆਪਣਾ ਪੁੱਤ ਦੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨੇ 'ਚ ਪੰਜਾਬ ਪਛੜ ਗਿਆ ਹੈ ਇਹ ਬਦਲਾਅ ਲਿਆਉਣ ਦੀ ਗੱਲ ਕਰਦੇ ਸੀ ਪੰਜਾਬ ਨਸ਼ਾਮੁਕਤੀ ਗੱਲ ਕਰਦੇ ਸੀ ਦੋ ਮਹੀਨੇ 'ਚ ਨਸ਼ਾ ਇੰਨਾ ਵਧ ਗਿਆ। ਨਸ਼ੇ ਦੇ ਕਾਰਨ ਕਈ ਮੌਤਾਂ ਹੋ ਚੁੱਕੀਆਂ ਨੇ ਇਹ ਦਿੱਲੀ ਮਾਡਲ ਦੀ ਗੱਲ ਕਰਦੇ ਸਨ ਇਹ ਦਿੱਲੀ ਮਾਡਲ ਵੇਖ ਲਓ ਪੰਜਾਬ 'ਚ ਕਿਹੋ ਜਿਹੇ ਹਾਲਾਤ ਬਣ ਚੁੱਕੇ ਹਨ ਇਨ੍ਹਾਂ ਕੋਲੋਂ ਇਕ ਟਵੀਟ ਨਹੀਂ ਹੋ ਸਕਿਆ। ਸਿੱਧੂ ਮੂਸੇਵਾਲੇ ਦੀ ਮੌਤ ਤੇ ਉਨ੍ਹਾਂ ਕਿਹਾ ਕਿ ਇੱਕ ਕਹਾਵਤ ਕਿ ਕੁੱਤਾ ਵੀ ਆਪਣੇ ਮਾਲਕ ਦੀ ਮੌਤ ਤੇ ਰੋ ਪੈਂਦਾ ਹੈ ਪਰ ਇਨ੍ਹਾਂ ਅੱਥਰੁ ਤੱਕ ਨਹੀਂ ਹੈ ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਦੇ ਹਾਲਾਤ ਸੁਧਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਪੀ ਬਿਹਾਰ ਦੇ ਵਿੱਚ ਜਿੱਥੇ ਭਾਜਪਾ ਦੀ ਦੀ ਸਰਕਾਰ ਹੈ ਉਥੇ ਕਿਸੇ ਟਾਈਮ ਤੇ ਗੁੰਡਾਰਾਜ ਹੁੰਦਾ ਸੀ ਪਰ ਹੁਣ ਉੱਥੇ ਅਮਨ ਸ਼ਾਂਤੀ ਹੈ ਤੇ ਪੰਜਾਬ ਉਸ ਤੋਂ ਵੱਧ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। -PTC News